ਭਾਰਤ ਦੀ ਮਹਿਲਾ ਟੀਮ ਮੀਂਹ ਕਰਕੇ ਭਾਵੇਂ ਟੀ-20 ਕ੍ਰਿਕਟ ਮੈਚ ਹਾਰ ਗਈ ਹੋਵੇ, ਪਰ ਮੋਹਾਲੀ ਦੀ ਰਹਿਣ ਵਾਲੀ ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
23 ਸਾਲਾ ਹਰਲੀਨ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਕੈਚ ਫੜਿਆ ਕਿ ਵੱਡੇ-ਵੱਡੇ ਕ੍ਰਿਕਟਰ ਵੀ ਉਸ ਦੇ ਕੈਚ ਦੇ ਹੋ ਗਏ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਹਰਲੀਨ ਨੇ ਕੈਚ ਨੂੰ ਵੱਖਰੇ ਹੀ ਸਟਾਈਲ ਵਿੱਚ ਫੜਿਆ ਹੈ। ਉਸ ਨੇ ਐਥਲੈਟਿਕਸ ਸਕਿੱਲ ਦੀ ਵਰਤੋਂ ਕਰਦੇ ਹੋਏ ਪਹਿਲਾਂ ਛਾਲ ਮਾਰੀ ਅਤੇ ਫਿਰ ਸੰਤੁਲਨ ਬਣਾਉਣ ਲਈ ਬਾਊਂਡਰੀ ਤੋਂ ਪਾਰ ਡਿੱਗਦੀ ਹੈ ਅਤੇ ਫਿਰ ਬੈਲੇਂਸ ਬਣਾਉਂਦੇ ਹੋਏ ਦੁਬਾਰਾ ਕੈਚ ਫੜਦੀ ਹੈ।
ਹਰਲੀਨ ਦੀ ਤੁਲਨਾ ਰਵਿੰਦਰ ਜਡੇਜਾ, ਯਵਰਾਜ ਸਿੰਘ ਤੇ ਮੁ. ਕੈਫ ਨਾਲ ਕੀਤੀ ਜਾ ਰਹੀ ਹੈ ਤਾਂ ਕੋਈ ਉਸ ਨੂੰ ‘ਸੁਪਰ ਵੁਮੈਨ’ ਕਰ ਰਿਹਾ ਹੈ। ਅਸਲ ਵਿੱਚ ਉਸ ਨੇ ਮਹਿਲਾ ਕ੍ਰਿਕਟ ਟੀਮ ‘ਚ ਅਜਿਹੀ ਫੀਲਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ।
ਸਾਬਕਾ ਖਿਡਾਰੀ ਵੀ. ਵੀ. ਐੱਸ. ਲਕਸ਼ਮਣ, ਹਰਭਜਨ ਸਿੰਘ ਅਤੇ ਆਨੰਦ ਮਹਿੰਦਰਾ ਵਰਗੀਆਂ ਹਸਤੀਆਂ ਨੇ ਹਰਲੀਨ ਦੀਆਂ ਤਰੀਫਾਂ ਦੇ ਪੁੱਲ ਬੰਨ੍ਹ ਦਿੱਤੇ। ਉਥੇ ਹੀ ਸਚਿਨ ਤੇਂਦੁਲਕਰ ਟਵੀਟ ਕਰ ਹਰਲੀਨ ਦਿਓਲ ਬਾਰੇ ਟਵੀਟ ਕਰਦਿਆਂ ਲਿਖਿਆ ਕਿ ਇਹ ਇਕ ਸ਼ਾਨਦਾਰ ਕੈਚ ਸੀ ਹਰਲੀਨ ਦਿਓਲ। ਮੇਰੇ ਲਈ ਇਹ ਸਾਲ ਦੀ ਸਭ ਤੋਂ ਸ਼ਾਨਦਾਰ ਕੈਚ ਹੈ।
ਇਸ ਬਾਰੇ ਹਰਲੀਨ ਨੇ ਕਿਹਾ ਕਿ ਮੈਂ ਜਿਵੇਂ ਹੀ ਕੈਚ ਫੜਿਆ ਟੀਮ ਵਿੱਚ ਊਰਜਾ ਆ ਗਈ ਅਤੇ ਇਸ ਤੋਂ ਬਾਅਦ ਹਰਲੀਨ ਨੇ ਕੈਚ ਫੜਿਆ। ਪੂਰੇ ਮੈਚ ਵਿੱਚ ਸਾਡੀ ਫੀਲਡਿੰਗ ਸ਼ਾਨਦਾਰ ਰਹੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਤੱਪਦੀ ਗਰਮੀ ਤੋਂ ਮਿਲੇਗੀ ਰਾਹਤ- ਅੱਜ ਤੋਂ ਤੇਜ਼ ਮੀਂਹ ਪੈਣ ਦੇ ਆਸਾਰ