coronavirus india 11 states 80 death due covid ann: ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਜ਼ਰੂਰ ਆਈ ਹੈ, ਪਰ ਕੋਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਨਾ ਹੀ ਇਸਦਾ ਖਤਰਾ ਟਲਿਆ ਹੈ।ਕੋਰੋਨਾ ਸੰਕਰਮਣ ਨਾਲ ਭਾਰਤ ‘ਚ ਹੁਣ ਤੱਕ 4 ਲੱਖ 8 ਹਜ਼ਾਰ 40 ਲੋਕਾਂ ਦੀ ਜਾਨ ਜਾ ਚੁੱਕੀ ਹੈ।ਪਰ ਭਾਰਤ ‘ਚ 11 ਸੂਬੇ ਅਜਿਹੇ ਹਨ ਜਿੱਥੇ ਕੋਰੋਨਾ ਨਾਲ 80 ਫੀਸਦੀ ਮੌਤਾਂ ਜਿਆਦਾ ਹੋਈਆਂ ਹਨ।ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਭਾਰਤ ‘ਚ ਹੋਈਆਂ ਕੁਲ 4,08,040 ਮੌਤਾਂ ‘ਚ 3,27,486 ਮੌਤਾਂ ਸਿਰਫ 11 ਸੂਬਿਆਂ ‘ਚ ਹੋਈਆਂ ਹਨ।
ਇਹ 11 ਸੂਬੇ ਹਨ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਦਿੱਲੀ, ਉੱਤਰ ਪ੍ਰਦੇਸ਼,ਪੱਛਮੀ ਬੰਗਾਲ, ਪੰਜਾਬ, ਕੇਰਲ, ਛੱਤੀਸਗੜ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ।ਇਨਾਂ੍ਹ 11 ਸੂਬਿਆਂ ‘ਚ ਕੋਰੋਨਾ ਸੰਕਰਮਣ ਨਾਲ 10 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।ਸਭ ਤੋਂ ਜਿਆਦਾ ਕੋਰੋਨਾ ਨਾਲ ਮੌਤਾਂ ਮਹਾਰਾਸ਼ਟਰ ‘ਚ ਹੋਈਆਂ ਹਨ, ਜਿੱਥੇ 1,25,528 ਲੋਕਾਂ ਦੀ ਜਾਨ ਸੰਕਰਮਣ ਨੇ ਲਈ ਹੈ।
ਮਹਾਰਾਸ਼ਟਰ ‘ਚ 1,25,528 ਕਰਨਾਟਲ ‘ਚ 35,779 ਤਾਮਿਲਨਾਡੂ ‘ਚ 33,371 ਦਿੱਲੀ ‘ਚ 25,012 ਉੱਤਰ ਪ੍ਰਦੇਸ਼ ‘ਚ 22,693 , ਪੱਛਮੀ ਬੰਗਾਲ ‘ਚ 17,901, ਪੰਜਾਬ ‘ਚ 16,177, ਕੇਰਲ ‘ਚ 14,489, ਛੱਤੀਸਗੜ ‘ਚ 13,475, ਆਂਧਰਾ ਪ੍ਰਦੇਸ਼ ‘ਚ 12,986 ਅਤੇ ਗੁਜਰਾਤ ‘ਚ 10,073 ਲੋਕਾਂ ਦੀ ਕੋਰੋਨਾ ਸੰਕਰਮਣ ਨਾਲ ਮੌਤ ਹੋਈ ਹੈ।ਇਨਾਂ੍ਹ 11 ਸੂਬਿਆਂ ‘ਚ 3,27,486 ਕੋਰੋਨਾ ਨਾਲ ਮੌਤਾਂ ਹੋਈਆਂ ਹਨ।
ਜੋ ਕਿ ਦੇਸ਼ ‘ਚ ਕੋਰੋਨਾ ਸੰਕਰਮਣ ਨਾਲ ਕੁਲ ਮੌਤਾਂ ਦਾ 80.25 ਫੀਸਦੀ ਹੈ।ਇਸੇ ਤਰ੍ਹਾਂ ਪਿਛਲੇ 24 ਘੰਟਿਆਂ ‘ਚ ਹੋਈਆਂ 895 ਮੌਤਾਂ ‘ਚ 84.69 ਫੀਸਦੀ ਮੌਤਾਂ ਪੰਜ ਸੂਬਿਆਂ ‘ਚ ਹੋਈਆਂ ਹਨ।ਇਹ ਸੂਬਾ ਹੈ ਮਹਾਰਾਸ਼ਟਰ, ਕੇਰਲ, ਓਡੀਸ਼ਾ, ਤਾਮਿਲਨਾਡੂ ਅਤੇ ਕਰਨਾਟਕ।ਪਿਛਲੇ 24 ਘੰਟਿਆਂ ‘ਚ ਮਹਾਰਾਸ਼ਟਰ ‘ਚ ਸਭ ਤੋਂ ਜਿਆਦਾ 494 ਮੌਤਾਂ ਹੋਈਆਂ ਹਨ।ਇਸਤੋਂ ਬਾਅਦ ਕੇਰਲ ‘ਚ 109 ਓਡੀਸ਼ਾ ‘ਚ 58, ਤਾਮਿਲਨਾਡੂ ‘ਚ 49 ਅਤੇ ਕਰਨਾਟਕ ‘ਚ 48 ਲੋਕਾਂ ਦੀ ਜਾਨ ਸੰਕਰਮਣ ਦੇ ਚਲਦਿਆਂ ਗਈ ਹੈ।