Flash floods cause havoc after cloudburst in Dharamshala: ਕਮਿਸ਼ਨਰ ਡਾ. ਨਿਪੁੰਨ ਜ਼ਿੰਦਲ ਨੇ ਕਿਹਾ ਕਿ 13 ਜੁਲਾਈ ਤੱਕ ਧਰਮਸ਼ਾਲਾ ‘ਚ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਫਿਲਹਾਲ ਦੇ ਲਈ ਆਪਣਾ ਟੂਰ ਮੁਲਤਵੀ ਕਰਨ ਦੀ ਜ਼ਿਲਾ ਪ੍ਰਸ਼ਾਸਨ ਵਲੋਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਝੱਲਣੀ ਪਵੇ।ਉਨਾਂ੍ਹ ਨੇ ਕਿਹਾ ਕਿ ਧਰਮਸ਼ਾਲਾ ਅਤੇ ਇਸਦੇ ਆਸਪਾਸ ਦੇ ਸਥਾਨਾਂ ‘ਤ ਪਹਿਲਾਂ ਤੋਂ ਹੀ ਪਹੁੰਚੇ ਸੈਲਾਨੀਆਂ ਨੂੰ ਵੀ ਜਿੱਥੇ ਹਨ ਉੱਥੇ ਹੀ ਰੁਕਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਭਾਰੀ ਬਾਰਿਸ਼ ਦੇ ਚਲਦਿਆਂ ਸੜਕਾਂ ਆਦਿ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਆਉਣ ਜਾਣ ‘ਚ ਮੁਸ਼ਕਿਲਾਂ ਹੋ ਸਕਦੀਆਂ ਹਨ।
ਡਾ. ਨਿਪੁੰਨ ਜਿੰਦਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਧਰਮਸ਼ਾਲਾ ਅਤੇ ਇਸਦੇ ਨਜ਼ਦੀਕ ਖੇਤਰਾਂ ‘ਚ ਰੁਕੇ ਸੈਲਾਨੀਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਲਈ ਕਿਸੇ ਵੀ ਤਰ੍ਹਾਂ ਦੀ ਜਲਦਬਾਜੀ ਨਾਲ ਕਰੋ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਸੁਨਿਸ਼ਚਿਤ ਕਰੋ ਅਤੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲ ਹੋਣ ‘ਤੇ ਆਫਤ ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 1077 ‘ਤੇ ਸੰਪਰਕ ਕਰ ਸਕਦੇ ਹੋ।
ਕਮਿਸ਼ਨਰ ਡਾ. ਨਿਪੁੰਨ ਜ਼ਿੰਦਲ ਨੇ ਕਿਹਾ ਕਿ ਧਰਮਸ਼ਾਲਾ ਅਤੇ ਲਾਗੇ ਦੇ ਖੇਤਰਾਂ ‘ਚ ਹੋਏ ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਰਾਹਤ ਅਤੇ ਪੁਨਰਵਾਸ ਲਈ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ।
ਉਨਾਂ੍ਹ ਨੇ ਕਿਹਾ ਕਿ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ ਇਸ ਲਈ ਸੈਲਾਨੀਆਂ ਦੇ ਨਾਲ ਨਾਲ ਆਮ ਨਾਗਰਿਾਂ ਨੂੰ ਸਾਵਧਾਨੀ ਵਰਤਣ ਲਈ ਗਿਆ ਹੈ।ਉਨਾਂ੍ਹ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮੌਸਮ ਦੇ ਕਾਰਨ ਹੋਏ ਨੁਕਸਾਨ ਦੀ ਮਾਨਿਟਰਿੰਗ ਵੀ ਕੀਤੀ ਜਾ ਰਹੀ ਹੈ ਅਤੇ ਸੜਕਾਂ ਨੂੰ ਖੁਲਵਾਉਣ ਲਈ ਜੇਸੀਬੀ ਆਦਿ ਦੀ ਉਚਿਤ ਵਿਵਸਥਾ ਕੀਤੀ ਗਈ ਹੈ ਤਾਂ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।
ਕੁੜੀਆਂ ਦੇ ਹੱਕ ‘ਚ ਬੋਲਣ ਵਾਲੀ ਬਿਅੰਤ ਕੌਰ ਨੂੰ ਇਸ ਨੌਜਵਾਨ ਨੇ ਦਿੱਤਾ ਮੂੰਹ ਤੋੜਵਾਂ ਜਵਾਬ….