navjot singh sidhu aap cm captain amarinder singh: ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਰਿਸ਼ਤਿਆਂ ‘ਚ ਜੰਮੀ ਬਰਫ ਪਿਘਲਣ ਦਾ ਨਾਮ ਨਹੀਂ ਲੈ ਰਹੀ ਹੈ।ਇਸ ਦੌਰਾਨ ਸਿੱਧੂ ਦੇ ਬਿਆਨ ਨੇ ਪੰਜਾਬ ਦਾ ਸਿਆਸੀ ਪਾਰਾ ਵਾਧਾ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਿਹਾ, ਸਾਡੇ ਵਿਰੋਧੀ ‘ਆਪ’ ਨੇ ਸਦਾ ਪੰਜਾਬ ਦੇ ਲਈ ਮੇਰੇ ਵਿਜਨ ਅਤੇ ਕੰਮ ਨੂੰ ਪਛਾਣਿਆ ਹੈ।2017 ਤੋਂ ਪਹਿਲਾਂ ਦੀ ਗੱਲ ਹੋਵੇ ਜਾਂ ਅੱਜ ਦੀ ਮੈਂ ਪੰਜਾਬ ਮਾਡਲ ਪੇਸ਼ ਕਰਦਾ ਹਾਂ, ਲੋਕ ਜਾਣਦੇ ਹਨ ਕਿ ਮੌਜੂਦਾ ਸਮੇਂ ਪੰਜਾਬ ਲਈ ਕੌਣ ਲੜ ਰਿਹਾ ਹੈ।ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਆਪਸੀ ਖਿੱਚੋਤਾਨ ਚੱਲ ਰਹੀ ਹੈ।
ਸਿੱਧੂ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ‘ਚ ਅਹਿਮ ਅਹੁਦਾ ਚਾਹੁੰਦੇ ਹਨ, ਜਦੋਂ ਕਿ ਅਮਰਿੰਦਰ ਸਿੰਘ ਸਿੱਧੂ ਨੂੰ ਨਾ ਤਾਂ ਕੈਬਿਨੇਟ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਪੰਜਾਬ ਕਾਂਗਰਸ ਦਾ ਪ੍ਰਮੁੱਖ ਬਣਨ ਦੇਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਦਿੱਲੀ ਤੱਕ ਵੀ ਪਹੁੰਚੀ ਸੀ, ਜਿੱਥੇ ਕਾਂਗਰਸ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਵਿਵਾਦ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ।ਹਾਲਾਂਕਿ, ਅਜੇ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ।ਉਸ ਤੋਂ ਸਾਫ ਹੈ ਕਿ ਸਿੱਧੂ ਅਤੇ ਅਮਰਿੰਦਰ ‘ਚ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ।