india first coronavirus test positive again for covid 19: ਦੇਸ਼ ‘ਚ ਇੱਕ ਪਾਸੇ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਉਂਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਕੇਰਲ ‘ਚ ਹਾਲਾਤ ਚਿੰਤਾ ਵਧਾ ਰਹੇ ਹਨ।ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਕੋਰੋਨਾ ਸੰਕਰਮਿਤ ਨੂੰ ਫਿਰ ਤੋਂ ਕੋਰੋਨਾ ਹੋ ਗਿਆ ਹੈ।ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਸ ਨੂੰ ਅਜੇ ਘਰ ‘ਚ ਹੀ ਕੁਆਰੰਟਾਈਨ ਰੱਖਿਆ ਗਿਆ ਹੈ।
ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਇੱਕ ਮੈਡੀਕਲ ਸਟੂਡੈਂਟ ਸੀ, ਜੋ ਪਿਛਲੇ ਸਾਲ ਚੀਨ ਦੇ ਵੁਹਾਨ ਤੋਂ ਵਾਪਸ ਆਈ ਸੀ।ਵੁਹਾਨ ਉਹੀ ਸ਼ਹਿਰ ਹੈ ਜਿੱਥੇ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।ਪਹਿਲੀ ਕੋਰੋਨਾ ਮਰੀਜ਼ ਕੇਰਲ ਦੇ ਥ੍ਰਿਸੂਰ ਦੀ ਰਹਿਣ ਵਾਲੀ ਹੈ ਅਤੇ ਵੁਹਾਨ ‘ਚ ਮੈਡੀਕਲ ਦੀ ਪੜਾਈ ਕਰਦੀ ਸੀ।ਪਿਛਲੇ ਸਾਲ 30 ਜਨਵਰੀ ਨੂੰ ਉਸਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ।ਇਹ ਦੇਸ਼ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸੀ।
ਉਹ ਕੋਰੋਨਾ ਤੋਂ ਠੀਕ ਹੋ ਗਈ ਪਰ ਕਰੀਬ ਡੇਢ ਸਾਲ ਬਾਅਦ ਫਿਰ ਉਹ ਕੋਰੋਨਾ ਦੀ ਚਪੇਟ ‘ਚ ਆ ਗਈ ਹੈ।ਡੀਐੱਮਓ ਡਾ. ਕੇਜੇ ਰੀਨਾ ਨੇ ਦੱਸਿਆ ਕਿ ਅਜੇ ਉਸ ‘ਚ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਹਨ ਉਹ ਘਰ ‘ਚ ਹੀ ਕੁਆਰੰਟਾਈਨ ਹੈ।ਉਸਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਉਨਾਂ੍ਹ ਨੇ ਦੱਸਿਆ ਕਿ ਉਸਨੇ ਅਜੇ ਤੱਕ ਕੋਰੋਨਾ ਦੀ ਵੈਕਸੀਨ ਵੀ ਨਹੀਂ ਲਗਵਾਈ ਸੀ।