shri guru nanak dev ji: ਜਦੋਂ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਸੱਚਾ ਸੌਦਾ ਕਰ ਕੇ ਵਾਪਸ ਆਏ ਤਾਂ ਪਿਤਾ ਮਹਿਤਾ ਕਾਲੂ ਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਗੁੱਸਾ ਹੋਏ।ਇਹ ਸੱਚਾ ਸੌਦਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਬਾਬਾ ਨਾਨਕ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਸੀ ਪਰ ਰਾਹ ‘ਚ ਉਨ੍ਹਾਂ ਨੂੰ ਭੁੱਖੇ ਸਾਧੂ ਮਿਲ ਗਏ ਉਨਾਂ੍ਹ 20 ਰੁਪਇਆਂ ਦਾ ਗੁਰੂ ਜੀ ਨੇ ਉਨਾਂ੍ਹ ਨੂੰ ਭੋਜਨ ਛਕਾ ਦਿੱਤਾ ਸੀ।
ਕਹਿੰਦੇ ਨੇ ਪਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ‘ਤੇ ਹੱਥ ਚੁੱਕਿਆ ਤਾਂ ਬੇਬੇ ਨਾਨਕੀ ਜੀ ਪਿਤਾ ਤੇ ਭਰਾ ਦੇ ਵਿਚਾਲੇ ਆ ਖੜੀ ਹੋਈ ਤੇ ਕਹਿਣ ਲੱਗੀ ਪਿਤਾ ਜੀ ਨਾ ਮਾਰੋ, ਅੰਮੜੀ ਦੇ ਜਾਏ ਵੀਰ ਨੂੰ ਰੱਬੀ ਨੂਰ ਹੈ ਇਹ।ਇਸ ਸ਼ਬਦ ਸੁਣ ਕੇ ਭਾਵੇਂ ਪਿਤਾ ਜੀ ਰੁਕ ਗਏ ਪਰ ਉਨਾਂ੍ਹ ਨੂੰ ਅੰਦਰੋਂ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਸੀ ਕਿ ਉਹ ਆਪਣੇ ਜੀਵਨ ਦਾ ਨਿਰਵਾਹ ਕਰੇਗਾ।
ਗੁਰੂ ਨਾਨਕ ਦੇਵ ਜੀ ਦੇ ਭਰਾਵਾਂ ਜੈ ਰਾਮ ਤੇ ਭੈਣ ਬੇਬੇ ਨਾਨਕੀ ਜੀ ਸੁਲਤਾਨਪੁਰ ਰਹਿੰਦੇ ਸਨ ਅਤੇ ਨਵਾਬ ਦੌਲ਼ਤ ਖਾਂ ਨਾਲ ਭਾਈ ਜੈ ਰਾਮ ਜੀ ਦਾ ਚੰਗਾ ਰਸੂਖ ਸੀ।ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਆਉਣ ਲਈ ਸੱਦਾ ਭੇਜਿਆ।ਕੁਝ ਸਮੇਂ ਬਾਅਦ ਪਰਿਵਾਰ ‘ਚ ਸਲਾਹ ਹੋਈ ਅਤੇ ਗੁਰੂ ਸਾਹਿਬ ਜੀ ਆਪਣਾ ਪਰਿਵਾਰ ਅਤੇ ਆਪਣੇ ਮਾਤਾ-ਪਿਤਾ ਛੱਡ ਭਾਈ ਮਰਦਾਨਾ ਹੀ ਨਾਲ ਸ਼ਹਿਰ ਆ ਗਏ।