hoshiarpur snatch cash bag: ਮਾਹਿਲਪੁਰ ਸ਼ਹਿਰ ਵਿਚ ਵਾਰਡ ਨੰਬਰ 05 ਵਿਚ ਇਕ ਦੁਕਾਨਦਾਰ ਅਤੇ ਮਨੀ ਚੇਂਜਰ ਦਾ ਕੰਮ ਕਰਦੇ ਵਿਅਕਤੀ ਦੇ ਨੌਕਰਾਂ ਕੋਲੋਂ ਇਕ ਮੋਟਰ ਸਾਈਕਲ ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਦੋ ਵਿਅਕਤੀਆਂ ਦੇ ਅੱਖਾਂ ਵਿਚ ਮਿਰਚਾਂ ਪਾ ਕੇ ਸਾਢੇ 6 ਲੱਖ ਦੀ ਨਗਦੀ ਲੁੱਟ ਲਈ।
ਰਾਜੇਸ਼ ਇੰਟਰਪਰਾਈਸਿਸ ਦੇ ਮਾਲਿਕ ਰਾਜੇਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਵਾਰਡ ਨੰਬਰ 05 ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਕੋਟਫਤੂਹੀ ਵਿਖੇ ਮਨੀ ਚੇਂਜਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਹਰ ਰੋਜ ਦੀ ਤਰਾਂ ਸ਼ਾਮ ਵੇਲੇ ਮਾਹਿਲਪੁਰ ਦੇ ਇਕ ਨਿਜੀ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਆਪਣੇ ਦੋ ਨੌਕਰਾਂ ਬਲਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਆਪਣੇ ਮੋਟਰਸਾਈਕਲ ਤੇ ਬੈਂਕ ਵਿਚੋਂ ਸਾਢੇ ਛੇ ਲੱਖ ਰੁਪਏ ਕਢਵਾਉਣ ਲਈ ਭੇਜ ਦਿੱਤਾ।
ਉਸ ਨੇ ਦੱਸਿਆ ਕਿ ਜਦੋ ਉਹ ਪੈਸੇ ਲੈ ਕੇ ਉਸਦੇ ਘਰ ਰੱਖਣ ਜਾ ਰਹੇ ਸਨ ਤਾਂ ਉਸ ਦੇ ਘਰ ਕੋਲ ਪਹਿਲਾਂ ਹੀ ਘਾਤ ਲਗਾ ਕੇ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰਿਆਂ ਨੇ ਘਰ ਦੇ ਨਜ਼ਦੀਕ ਹੀ ਸੁੰਨਸਾਨ ਥਾਂ ਤੇ ਉਸ ਦੇ ਨੌਕਰਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਸਾਰੀ ਨਗਦੀ ਲੁੱਟ ਕੇ ਫਰਾਰ ਹੋ ਗਏ। ਨੌਕਰਾਂ ਨੇ ਦੱਸਿਆ ਕਿ ਉਹਨਾਂ ਲੁਟੇਰਿਆਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰੰਤੂ ਅੱਖਾਂ ਵਿਚ ਮਿਰਚਾਂ ਪਈਆਂ ਹਨ ਕਾਰਨ ਲੁਟੇਰੇ ਭੱਜਣ ਵਿਚ ਸਫਲ ਹੋ ਗਏ।
ਮੌਕੇ ਤੇ ਏ ਸੀ ਪੀ ਤੁਸ਼ਾਰ ਗੁਪਤਾ, ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚ ਕੇਆਸ ਪਾਸ ਦੇ ਘਰਾਂ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।