ਹਿਮਾਚਲ ਵਿੱਚ ਹੋ ਰਹੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ ਹੋ ਗਈ ਹੈ । ਇਸ ਹਾਦਸੇ ਦੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਹੈ. ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਗਏ ਸੀ। ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਉਹ ਲਾਪਤਾ ਹੋ ਗਏ ਸੀ। ਹੁਣ ਉਨ੍ਹਾਂ ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੇਰੀ ਝੀਲ ਖੇਤਰ ਵਿੱਚ ਮਿਲੀ ਹੈ।
ਇਸ ਦੀ ਪੁਸ਼ਟੀ ਕਾਂਗੜਾ ਜ਼ਿਲ੍ਹਾ ਪੁਲਿਸ ਅਧਿਕਾਰੀ ਵਿਮੁਕਤ ਰੰਜਨ ਵੱਲੋਂ ਕੀਤੀ ਗਈ ਹੈ । ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਧਰਮਸ਼ਾਲਾ ਗਏ ਸੀ । ਉਹ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ । ਉਨ੍ਹਾਂ ਦਾ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੈ।
ਇਹ ਵੀ ਪੜ੍ਹੋ: ਵੈਟਰਨਰੀ ਡਾਕਟਰਾਂ ਨੇ ਬੰਦ ਕੀਤੀਆਂ ਸਿਹਤ ਸੇਵਾਵਾਂ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮਨਮੀਤ ਸਿੰਘ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸੀ । ਉਹ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਾਫ਼ੀ ਮਸ਼ਹੂਰ ਸੀ । ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝਟਕਾ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਗਾਇਕ ਮਨਮੀਤ ਸਿੰਘ ਆਪਣੇ ਭਰਾ ਕਰਨਪਾਲ ਅਤੇ ਚਾਰ ਦੋਸਤਾਂ ਨਾਲ ਪਿਛਲੇ ਸ਼ਨੀਵਾਰ ਨੂੰ ਧਰਮਸ਼ਾਲਾ ਗਏ ਸੀ। ਜਿੱਥੇ ਬੁੱਧਵਾਰ ਨੂੰ ਕਾਂਗੜਾ ਵਿੱਚ ਬੱਦਲ ਫਟ ਗਿਆ ਸੀ । ਇਸ ਘਟਨਾ ਤੋਂ ਬਾਅਦ ਉਹ ਲਾਪਤਾ ਹੋ ਗਏ ਸੀ ।
ਉਨ੍ਹਾਂ ਦੀ ਲਾਸ਼ ਮੰਗਲਵਾਰ ਨੂੰ ਕਰੇਰੀ ਲੇਕ ਇਲਾਕੇ ਤੋਂ ਬਰਾਮਦ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਉਹ ਕਰੇਰੀ ਲੇਕ ਦੇ ਕੋਲ ਰੁਕੇ ਸੀ। ਸੋਮਵਾਰ ਨੂੰ ਵਾਪਸ ਆਉਂਦੇ ਸਮੇਂ ਜਦੋਂ ਉਹ ਇੱਕ ਟੋਏ ਨੂੰ ਪਾਰ ਕਰ ਰਹੇ ਸੀ ਤਾਂ ਪਾਣੀ ਦੇ ਤੇਜ਼ ਕਾਰਨ ਮਨਮੀਤ ਉਸ ਵਿੱਚ ਵਹਿ ਗਏ।
ਇਹ ਵੀ ਪੜ੍ਹੋ: WHO ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਵੈਕਸੀਨ ਦੀ ਡੋਜ਼ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ !
ਜਿਸ ਤੋਂ ਬਾਅਦ ਮਨਮੀਤ ਦੇ ਭਰਾ ਤੇ ਦੋਸਤਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਉਸ ਦੀ ਲਾਸ਼ ਕਰੇਰੀ ਝੀਲ ਖੇਤਰ ਵਿੱਚ ਮਿਲੀ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮ੍ਰਿਤਸਰ ਦਾ ਰਹਿਣ ਵਾਲਾ ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਕਰੇਰੀ ਝੀਲ ਦੇ ਨਜ਼ਦੀਕ ਲਾਪਤਾ ਹੋ ਗਿਆ ਸੀ। ਰਾਹਤ ਅਤੇ ਬਚਾਅ ਟੀਮ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ । ਮੰਗਲਵਾਰ ਦੇਰ ਸ਼ਾਮ ਝੀਲ ਦੇ ਨਜ਼ਦੀਕ ਉਸਦੀ ਲਾਸ਼ ਬਰਾਮਦ ਕੀਤੀ ਗਈ । ਉਸ ਤੋਂ ਬਾਅਦ ਉਸ ਦੀ ਦੇਹ ਨੂੰ ਧਰਮਸ਼ਾਲਾ ਲਿਜਾਇਆ ਗਿਆ।