ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਕਾਲਜ ਵਿੱਚ ਬਣਾਏ ਜਾ ਰਹੇ ਸਟੇਟ ਕੈਂਸਰ ਇੰਸਟੀਚਿਊਟ ਦਾ 85 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ। ਇਸ 150 ਬਿਸਤਰਿਆਂ ਵਾਲੀ ਸੰਸਥਾ ਵਿੱਚ ਕੈਂਸਰ ਪੀੜਤਾਂ ਦਾ ਇਲਾਜ ਨਵੀਨਤਮ ਤਕਨਾਲੋਜੀ, ਐਡਵਾਂਸਡ ਆਪ੍ਰੇਸ਼ਨ ਥੀਏਟਰ ਅਤੇ ਐਡਵਾਂਸਡ ਮਸ਼ੀਨਾਂ ਦੀ ਸਹਾਇਤਾ ਨਾਲ ਕੀਤਾ ਜਾਵੇਗਾ। ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇੰਸਟੀਚਿਊਟ ਅਗਲੇ ਦੋ ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ।
ਸਾਲ 2014 ਵਿਚ, ਕੇਂਦਰ ਅਤੇ ਪੰਜਾਬ ਸਰਕਾਰ ਨੇ ਸੰਸਥਾ ਦੇ ਨਿਰਮਾਣ ਲਈ ਸਹਿਮਤੀ ‘ਤੇ ਦਸਤਖਤ ਕੀਤੇ ਸਨ। ਫਿਰ ਕੁਝ ਕਾਗਜ਼ਾਤ ਪੂਰਾ ਕਰਨ ਵਿੱਚ 3 ਸਾਲ ਤੋਂ ਵੱਧ ਦਾ ਸਮਾਂ ਲੱਗਿਆ। ਇਹ ਸੰਸਥਾ 120 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣ ਰਹੀ ਹੈ। ਲਾਗਤ ਰਾਸ਼ੀ ਵਿਚੋਂ 70 ਪ੍ਰਤੀਸ਼ਤ ਕੇਂਦਰ ਸਰਕਾਰ ਅਤੇ 30 ਪ੍ਰਤੀਸ਼ਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਮਾਰਤ ਦੀ ਉਸਾਰੀ ਲਈ 3902 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਤੋਂ ਪਾਰ, 91.74 ਰੁਪਏ ਹੋਏ ਡੀਜ਼ਲ ਦੇ ਭਾਅ
ਸੰਸਥਾ ਵਿੱਚ ਕੈਂਸਰ ਦੇ ਆਧੁਨਿਕ ਇਲਾਜ ਲਈ ਮਾਹਰ ਡਾਕਟਰ ਉਪਲਬਧ ਰਹਿਣਗੇ। ਇਸ ਦੇ ਸ਼ੁਰੂ ਹੋਣ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਮਰੀਜ਼ਾਂ ਨੂੰ ਲਾਭ ਮਿਲੇਗਾ। ਪਹਿਲਾਂ, ਜੀਐਨਡੀਐਚ ਕੋਲ ਸਿਰਫ ਰੇਡੀਓਥੈਰੇਪੀ ਜਾਂ ਕੀਮੋਥੈਰੇਪੀ ਦੀਆਂ ਸਹੂਲਤਾਂ ਸਨ। ਆਪ੍ਰੇਸ਼ਨ ਅਤੇ ਹੋਰ ਇਲਾਜ਼ ਲਈ, ਮਰੀਜ਼ ਜਾਂ ਤਾਂ ਪ੍ਰਾਈਵੇਟ ਹਸਪਤਾਲ ਜਾਂਦੇ ਸਨ ਜਾਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ।
ਸਟੇਟ ਕੈਂਸਰ ਇੰਸਟੀਚਿਟ ਕੋਲ ਨਿਊਕਲੀਅਰ ਮੈਡੀਸਿਨ ਵਿਭਾਗ, ਸਰਜੀਕਲ ਓਨਕੋਲੋਜੀ, ਡਾਇਗਨੋਸਟਿਕ ਸੈਂਟਰ, ਰੇਡੀਓਥੈਰੇਪੀ ਵਿਭਾਗ, ਮੈਡੀਸੋਲੋਜਿਸਟ ਵਿਭਾਗ, ਗਾਇਨੀਕਾਲੋਜੀ ਵਿਭਾਗ, ਈਐਨਟੀ ਵਿੰਗ, ਸਿਰ ਅਤੇ ਗਰਦਨ, ਸਰਜੀਕਲ ਅਤੇ ਹੋਰ ਕੈਂਸਰ ਨਾਲ ਸਬੰਧਤ ਵਿਭਾਗ ਹਨ। ਇੱਥੇ ਮੇਲ-ਫੀਮੇਲ ਵਾਰਡ ਵੱਖਰੇ ਬਣਾਏ ਜਾਣਗੇ।
ਇਹ ਵੀ ਪੜ੍ਹੋ : MLA ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਮੰਗ- ਅਕਾਲੀਆਂ ਨੇ ਘੇਰਿਆ ਮੰਤਰੀ ਆਸ਼ੂ ਦਾ ਘਰ, ਪੁਲਿਸ ਨਾਲ ਧੱਕਾ-ਮੁੱਕੀ
ਸਟੇਟ ਕੈਂਸਰ ਇੰਸਟੀਚਿਊਟ ਦੇ ਇਕ ਪੜਾਅ ਦਾ ਕੰਮ ਜੂਨ 2021 ਵਿਚ ਪੂਰਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਕੋਰੋਨਾ ਕਾਰਨ ਦੇਰੀ ਹੋ ਗਈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋ ਮਹੀਨਿਆਂ ਵਿਚ ਇਮਾਰਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਹ ਸੰਸਥਾ ਅਕਤੂਬਰ ਦੇ ਅੰਤ ਤਕ ਮਰੀਜ਼ਾਂ ਨੂੰ ਸਹੂਲਤਾਂ ਦੇਣਾ ਸ਼ੁਰੂ ਕਰ ਦੇਵੇਗੀ।