ਲੁਧਿਆਣਾ : ਵਿਦੇਸ਼ ਜਾਣ ਦੀ ਚਾਹ ਵਿੱਚ ਪੰਜਾਬ ਦੇ ਕਈ ਨੌਜਵਾਨ ਨਾਲ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਨੌਜਵਾਨ ਆਪਣਾ ਘਰ ਗਿਰਵੀ ਰੱਖ ਕੇ ਇਧਰੋਂ-ਉਧਰੋਂ ਲੱਖਾਂ ਰੁਪਏ ਦਾ ਜੁਗਾੜ ਕਰਕੇ ਆਪਣੀਆਂ ਲਾੜੀਆਂ ਨੂੰ ਵਿਦੇਸ਼ ਭੇਜਦੇ ਹਨ ਤਾਂ ਜੋ ਉਹ ਉਥੇ ਜਾ ਕੇ ਉਨ੍ਹਾਂ ਨੂੰ ਵੀ ਬੁਲਾ ਲੈਣ ਪਰ ਉਥੇ ਪਹੁੰਚ ਕੇ ਕੁੜੀਆਂ ਮੁਕਰ ਜਾਂਦੀਆਂ ਹਨ। ਇਸ ਨਾਲ ਪਿੱਛੋਂ ਬੈਠਾ ਪਰਿਵਾਰ ਰੌਂਦਾ ਹੀ ਰਹਿ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਆਇਆ ਹੈ, ਜਿਥੇ ਵਿਦੇਸ਼ ਗਈ ਔਰਤ ਨੂੰ ਪਿੱਛੋਂ ਆਪਣੀ ਚਾਰ ਸਾਲ ਦੀ ਕੁੜੀ ਦਾ ਵੀ ਖਿਆਲ ਨਹੀਂ ਆਇਆ।
ਸਿਮਰਨ ਨਾਂ ਦੀ ਇਸ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਦੋ ਸਾਲ ਪਹਿਲਾਂ ਪਰਿਵਾਰ ਨੇ 25 ਲੱਖ ਰੁਪਿਆ ਖਰਚ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਪਹਿਲਾਂ ਤਾਂ ਉਹ ਉਨ੍ਹਾਂ ਨਾਲ ਗੱਲਬਾਤ ਕਰਦੀ ਰਹੀ ਪਰ ਕੁਝ ਸਮੇਂ ਬਾਅਦ ਉਸ ਨੇ ਸਾਰੇ ਪਰਿਵਾਰ ਵਾਲਿਆਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਫਿਰ ਨੰਬਰ ਬਲਾਕ ਕਰ ਦਿੱਤੇ। ਉਸ ਨੂੰ ਕੈਨੇਡਾ ਗਏ ਹੋਏ ਦੋ ਸਾਲ ਬਤ ਚੁੱਕੇ ਹਨ। ਜਾਣ ਤੋਂ ਪਹਿਲਾਂ ਉਹ ਕਹਿ ਕੇ ਗਈ ਸੀ ਕਿ ਉਹ ਤਿੰਨ ਮਹੀਨੇ ਦੇ ਅੰਦਰ-ਅੰਦਰ ਆਪਣੀ ਬੱਚੀ ਤੇ ਪਤੀ ਨੂੰ ਵਿਦੇਸ਼ ਬੁਲਾ ਲਏਗੀ। ਬੱਚੀ ਆਪਣੀ ਮਾਂ ਨੂੰ ਯਾਦ ਕਰਦੀ ਰਹਿੰਦੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਜਾਣ ਤੋਂ ਪਹਿਲਾਂ ਉਸ ਦੇ ਪੂਰੇ ਪਰਿਵਾਰ ਨਾਲ ਰਿਸ਼ਤੇ ਬਿਲਕੁਲ ਸਹੀ ਸੀ। ਹੋ ਸਕਦਾ ਹੈ ਕਿ ਉਥੇ ਉਸ ਨੇ ਕਿਸੇ ਹੋਰ ਨਾਲ ਸੰਬੰਧ ਬਣਾ ਲਏ ਹੋਣ। ਦੂਜੇ ਪਾਸ ਲੜਕੀ ਦੇ ਮਾਪੇ ਆਪਣੀ ਧੀ ਦਾ ਤਲਾਕ ਕਰਵਾਉਣਾ ਚਾਹੁੰਦੇ ਹਨ, ਹਾਲਾਂਕਿ ਉਹ ਉਸ ਦੀ ਧੀ ਨੂੰ ਅਪਣਾਉਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਅਜਿਹੇ 3600 ਦੇ ਕਰੀਬ ਮਾਮਲੇ ਆਏ ਹਨ, ਜਿਥੇ ਸਹੁਰਿਆਂ ਵੱਲੋਂ ਲੱਖਾਂ ਰੁਪਏ ਖਰਚ ਕੇ ਲੜਕੀਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤੇ ਉਥੇ ਜਾ ਕੇ ਉਹ ਧੋਖਾ ਦੇ ਦਿੰਦੀਆਂ ਹਨ। ਉਥੇ ਹੀ ਛੇ ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’