ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ । ਇਹ ਸੀਰੀਜ਼ ਨਿਯਮਤ ਸਮੇਂ ‘ਤੇ ਸ਼ੁਰੂ ਹੋਵੇਗੀ ਜਾਂ ਨਹੀਂ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇੰਗਲੈਂਡ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਅਸਰ ਭਾਰਤੀ ਟੀਮ ‘ਤੇ ਵੀ ਪਿਆ ਹੈ ।
ਰਿਪੋਰਟਾਂ ਦੇ ਅਨੁਸਾਰ ਟੀਮ ਇੰਡੀਆ ਦੇ 2 ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਹ ਜਾਣਕਾਰੀ ਮਿਲਣ ਤੋਂ ਬਾਅਦ ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਵਿੱਚ ਕੋਰੋਨਾ ਪੀੜਤ ਖਿਡਾਰੀਆਂ ਦੀ ਗਿਣਤੀ ਵੱਧ ਸਕਦੀ ਹੈ ।
ਇਸ ਵਿੱਚ ਰਾਹਤ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਇੱਕ ਖਿਡਾਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਦੂਜੇ ਖਿਡਾਰੀ ਵਿੱਚ ਕੋਈ ਗੰਭੀਰ ਲੱਛਣ ਨਹੀਂ ਮਿਲੇ ਹਨ । ਇਸ ਤੋਂ ਇਲਾਵਾ ਟੀਮ ਇੰਡੀਆ ਦੇ ਬਾਕੀ ਖਿਡਾਰੀ ਪੂਰੀ ਤਰ੍ਹਾਂ ਠੀਕ ਹਨ । ਇੱਕ ਰਿਪੋਰਟ ਅਨੁਸਾਰ ਦੋਵਾਂ ਖਿਡਾਰੀਆਂ ਦੀ ਤਬੀਅਤ ਠੀਕ ਹੈ ।
ਜਿਸ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਈ ਹੈ, ਉਸਦੀ ਆਈਸੋਲੇਸ਼ਨ ਮਿਆਦ ਵੀ ਪੂਰੀ ਹੋਣ ਵਾਲੀ ਹੈ। ਇਹ ਖਿਡਾਰੀ 18 ਜੁਲਾਈ ਨੂੰ ਡਰਹਮ ਵਿੱਚ ਟੀਮ ਕੈਂਪ ਵਿੱਚ ਸ਼ਾਮਿਲ ਹੋਵੇਗਾ । ਉੱਥੇ ਹੀ ਦੂਜੇ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਉਣਾ ਬਾਕੀ ਹੈ।
ਟੀਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ, “ਦੋਵਾਂ ਖਿਡਾਰੀਆਂ ਵਿੱਚ ਕੋਰੋਨਾ ਦੇ ਬਹੁਤ ਮਾਮੂਲੀ ਲੱਛਣ ਸਨ । ਗਲੇ ਵਿੱਚ ਦਰਦ, ਜ਼ੁਕਾਮ ਦੀ ਸ਼ਿਕਾਇਤ ਸਾਹਮਣੇ ਆਈ ਸੀ । ਕੋਰੋਨਾ ਟੈਸਟ ਕਰਵਾਏ ਜਾਣ ‘ਤੇ ਦੋਨਾਂ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।” ਉਨ੍ਹਾਂ ਅੱਗੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ । ਇੱਕ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸ ਖਿਡਾਰੀ ਦੀ ਆਈਸੋਲੇਸ਼ਨ ਮਿਆਦ ਵੀ ਐਤਵਾਰ ਨੂੰ ਪੂਰਾ ਹੋ ਜਾਵੇਗੀ। ਦੂਜੇ ਖਿਡਾਰੀ ਵਿੱਚ ਵੀ ਕੋਰੋਨਾ ਦਾ ਹੁਣ ਕੋਈ ਲੱਛਣ ਨਹੀਂ ਹੈ। ਸਾਨੂੰ ਉਮੀਦ ਹੈ ਕਿ ਉਹ ਖਿਡਾਰੀ ਵੀ ਜਲਦੀ ਹੀ ਟੀਮ ਦਾ ਹਿੱਸਾ ਬਣ ਜਾਵੇਗਾ।”
ਦੱਸ ਦੇਈਏ ਕਿ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਟੀਮ ਇੰਡੀਆ ਦੇ ਬਾਕੀ ਸਾਰੇ ਖਿਡਾਰੀ ਬਿਲਕੁਲ ਠੀਕ ਹਨ । 18 ਜੁਲਾਈ ਨੂੰ ਡਰਹਮ ਕੈਂਪ ਪਹੁੰਚਣ ਤੋਂ ਬਾਅਦ ਇਨ੍ਹਾਂ ਸਾਰੇ ਖਿਡਾਰੀਆਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। 20 ਜੁਲਾਈ ਤੋਂ 22 ਜੁਲਾਈ ਵਿਚਾਲੇ ਟੀਮ ਇੰਡੀਆ ਅਤੇ ਕਾਉਂਟੀ ਪਲੇਇੰਗ 11 ਵਿਚਾਲੇ ਪ੍ਰੈਕਟਿਸ ਮੈਚ ਖੇਡਿਆ ਜਾਣਾ ਹੈ।
ਇਹ ਵੀ ਦੇਖੋ: 2 ਸਰਦਾਰ ਦੋਸਤਾਂ ਨੇ ਕੀਤੀ ਕਮਾਲ, ਮਹਿੰਗੇ ਬਰਾਂਡਾ ਨੂੰ ਲੱਤ ਮਾਰ ਲਾਈ ਰੇਹੜੀ, ਦੇਖ ਰੂਹ ਖੁਸ਼ ਹੋ ਜਾਊ…