mother chained drug addicted son: ਪੰਜਾਬ ‘ਚ ਪੰਜ ਦਰਿਆਵਾਂ ਦੇ ਨਾਲ ਛੇਵਾਂ ਨਸ਼ੇ ਦਾ ਦਰਿਆ ਵਹਿ ਰਿਹਾ ਹੈ।ਨਸ਼ੇ ਦੇ ਛੇਵੇਂ ਦਰਿਆ ਨੇ ਲੱਖਾਂ ਲੋਕਾਂ ਦੇ ਘਰ ਬਰਬਾਦ ਦਿੱਤੇ ਹਨ।ਕਿਸੇ ਮਾਂ ਦਾ ਪੁੱਤ, ਭੈਣ ਦਾ ਭਰਾ, ਪਤਨੀ ਦਾ ਪਤੀ ਖੋਹ ਲਿਆ ਹੈ।ਅਜਿਹਾ ਹੀ ਇੱਕ ਮਾਮਲਾ ਜ਼ਿਲਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਭਿੰਡਰ ਕਲਾਂ ਦੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ।ਹਾਲਤ ਇਹ ਹਨ ਕਿ ਦੁਖੀ ਮਾਂ ਨੂੰ ਆਪਣੇ ਵਿਆਹੇ ਪੁੱਤ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣਾ ਪੈ ਰਿਹਾ ਹੈ।
ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ 4 ਸਾਲ ਪਹਿਲਾਂ ਪਤਨੀ ਵੀ ਛੱਡ ਕੇ ਚਲੀ ਗਈ ਸੀ ਅਤੇ ਇੱਕ ਮਹੀਨੇ ਪਹਿਲਾਂ ਪਿਤਾ ਵੀ ਦੁਨੀਆ ਛੱਡ ਕੇ ਚਲੇ ਗਏ।ਨਸ਼ੇੜੀ ਪੁੱਤ ਨੇ ਘਰ ਦੀਆਂ ਸਾਰੀਆਂ ਚੀਜ਼ਾਂ, ਘਰ ਦੇ ਦਰਵਾਜ਼ੇ ਨਸ਼ੇ ਲਈ ਵੇਚ ਦਿੱਤੇ ਗਏ।ਟਿਕਟਾਕ ਸਟਾਰ ਸੰਦੀਪ ਤੂਰ ਅਤੇ ਮੋਗਾ ਦੇ ਡੀਐੱਸਪੀ ਸਾਈਬਰ ਕ੍ਰਾਈਮ ਸੁਖਵਿੰਦਰ ਵਲੋਂ ਇਲਾਜ ਕਰਵਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ 25 ਸਾਲਾ ਜਗਤਾਰ ਸਿੰਘ ਪਿਛਲੇ 10 ਸਾਲਾਂ ਤੋਂ ਨਸ਼ਿਆਂ ਦਾ ਆਦੀ ਹੇ।
ਵਿਆਹ ਹੋਣ ਤੋਂ ਬਾਅਦ ਦੋ ਬੇਟੇ ਵੀ ਹੋ ਗਏ ਸਨ ਪਰ ਉਸਦੀ ਨਸ਼ੇ ਦੀ ਮਾੜੀ ਆਦਤ ਨਾ ਛੁੱਟੀ।ਹਾਲਾਤ ਇਹ ਹੋ ਗਏ ਕਿ ਜਗਤਾਰ ਨੇ ਘਰੇਲੂ ਸਮਾਨ ਵੀ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਨਸ਼ਾ ਨਾ ਮਿਲਣ ਕਾਰਨ ਘਰ ‘ਚ ਮਾਂ ਅਤੇ ਪਤਨੀ ਨੂੰ ਕੁੱਟਣਾ ਮਾਰਨ ਸ਼ੁਰੂ ਕਰ ਦਿੱਤਾ।ਜਗਤਾਰ ਦੀ ਪਤਨੀ ਵੀ 4 ਸਾਲ ਪਹਿਲਾਂ ਆਪਣਾ ਘਰ ਛੱਡ ਗਈ ਸੀ ਅਤੇ ਆਪਣੇ ਨਾਨਕੇ ਘਰ ਗਈ ਅਤੇ ਆਪਣੇ ਨਾਲ ਇੱਕ ਬੇਟੇ ਨੂੰ ਲੈ ਗਈ।
ਇਸੇ ਨਸ਼ੇ ਦੀ ਆਦਤ ਕਾਰਨ ਜੰਜ਼ੀਰਾਂ ‘ਚ ਬੰਨ੍ਹੇ ਰਹਿਣ ਕਾਰਨ, ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ ਅਤੇ ਫਿਰ ਉਸਨੂੰ ਘਰ ‘ਚ ਹੀ ਜ਼ੰਜੀਰਾਂ ਨਾਲ ਬੰਨ੍ਹਣਾ ਪਿਆ।ਜਿਸ ਤੋਂ ਬਾਅਦ ਹੁਣ ਮੋਗਾ ਦੇ ਡੀਐੱਸਪੀ ਸੁਖਵਿੰਦਰ ਅਤੇ ਸੰਦੀਪ ਤੂਰ ਦੇ ਯਤਨਾਂ ਸਕਦਾ ਅੱਜ ਜਗਤਾਰ ਨੂੰ ਫਰੀਦਕੋਟ ਦੇ ਇਲਾਜ਼ ਲਈ ਭੇਜਿਆ ਜਾ ਰਿਹਾ ਹੈ।ਪਰ ਇਸ ਨਸ਼ੇ ‘ਚ ਉਹ ਨਾ ਤਾਂ ਆਪਣੇ ਬੇਟੇ ਦੀ ਚਿੰਤਾ ਕਰੇਗਾ ਅਤੇ ਨਾ ਹੀ ਉਸਦੀ ਮਾਂ ਕਿਵੇਂ ਬਚੇਗੀ।