ਅਫਗਾਨਿਸਤਾਨ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਭਾਰਤੀ ਪੱਤਰ ਦਾਨਿਸ਼ ਸੱਦੀਕੀ ਦਾ ਕਤਲ ਕਰ ਦਿੱਤੇ ਜਾਣ ‘ਤੇ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਦਿੱਲੀ ਦਾ ਰਹਿਣ ਵਾਲਾ ਦਾਨਿਸ਼ ਸਿੱਦੀਕੀ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦਾਨਿਸ਼ ਨੂੰ ਕਿਵੇਂ ਅਤੇ ਕਿਸ ਵੱਲੋਂ ਮਾਰਿਆ ਗਿਆ ਸੀ।
ਦਰਅਸਲ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਬਾਅਦ ਤੋਂ ਹੀ ਭਿਆਨਕ ਹਿੰਸਾ ਚਲ ਰਹੀ ਹੈ ਅਤੇ ਕਤਲ ਸਮੇਂ ਵੀ ਦਾਨਿਸ਼ ਤਾਲਿਬਾਨੀ ਜੰਗ ਨੂੰ ਕਵਰ ਕਰ ਰਿਹਾ ਸੀ, ਜਿਥੇ ਉਸ ਨੂੰ ਕਤਲ ਕਰ ਦਿੱਤਾ ਗਿਆ।
ਦਾਨਿਸ਼ ਸੱਦੀਕੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਟੀਵੀ ਰਿਪੋਰਟਰ ਵਜੋਂ ਕੀਤੀ ਅਤੇ ਬਾਅਦ ਵਿੱਚ ਇੱਕ ਫੋਟੋ ਜਰਨਲਿਸਟ ਬਣ ਗਿਆ। ਦਾਨਿਸ਼ ਨੂੰ ਉਸਦੇ ਸਹਿਯੋਗੀ ਅਦਨਾਨ ਆਬੀਦੀ ਦੇ ਨਾਲ ਸਾਲ 2018 ਵਿੱਚ ਪੁਲਿਤਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਦਾਨਿਸ਼ ਨੂੰ ਇਹ ਸਨਮਾਨ ਰੋਹਿੰਗਿਆ ਸ਼ਰਨਾਰਥੀਆਂ ਦੀ ਅਸਾਧਾਰਨ ਕਵਰੇਜ ਲਈ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ BJP ਸਰਕਾਰ ਬਣਨ ‘ਤੇ ਚੰਗਾ ਸਮਾਜਿਕ ਮਾਹੌਲ ਪੰਜਾਬੀਆਂ ਨੂੰ ਦੇਵਾਂਗੇ : ਅਸ਼ਵਨੀ ਸ਼ਰਮਾ
ਰਾਹੁਲ ਗਾਂਧੀ ਨੇ ਦਾਨਿਸ਼ ਦੇ ਪਰਿਵਾਰ ਤੇ ਮਿੱਤਰਾਂ-ਸੰਬੰਧੀਆਂ ਲਈ ਹਮਦਰਦੀ ਜ਼ਾਹਿਰ ਕਰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਘਰ ਦਿਆਂ ਤੱਕ ਪਹੁੰਚਾਉਣ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਇੱਕ ਬੇਮਿਸਾਲ ਪੱਤਰਕਾਰ ਸੀ। ਉਸ ਦੇ ਪਰਿਵਾਰ ਲਈ ਮੈਂ ਅਰਦਾਸ ਕਰਦਾ ਹਾਂ। ਪ੍ਰਮਾਤਮਾ ਉਸ ਨੂੰ ਸ਼ਾਂਤੀ ਬਖਸ਼ੇ।