ਮੁੰਬਈ ਵਿੱਚ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਜਾਰੀ ਹੈ। ਭਾਰੀ ਬਾਰਿਸ਼ ਤੋਂ ਬਾਅਦ ਮੁੰਬਈ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਮੁੰਬਈ ਦੇ ਚੈਂਬੂਰ ਵਿੱਚ ਕੁਝ ਝੁੱਗੀਆਂ ਤੇ ਕੰਧ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਵਿਕਰੋਲੀ ਵਿੱਚ ਕੰਧ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ।
ਇਹ ਹਾਦਸਾ ਜ਼ਮੀਨ ਖਿਸਕਣ ਕਾਰਨ ਹੋਇਆ ਹੈ । ਬਚਾਅ ਕਾਰਜ ਜਾਰੀ ਹੈ । ਮੌਸਮ ਵਿਭਾਗ ਵੱਲੋਂ ਅੱਜ ਲਈ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ । ਯਾਨੀ ਕਿ ਅੱਜ ਪੂਰੇ ਦਿਨ ਭਾਰੀ ਬਾਰਿਸ਼ ਪੈਣ ਦੀ ਉਮੀਦ ਹੈ ਅਤੇ ਇਸ ਦੀ ਇਕ ਝਲਕ ਤਸਵੀਰਾਂ ਵਿੱਚ ਦਿਖਾਈ ਦੇਣ ਲੱਗੀ ਹੈ । ਮੁੰਬਈ ਨਾਲ ਲੱਗਦੇ ਠਾਣੇ, ਪਾਲਘਰ ਅਤੇ ਰਾਏਗੜ ਵਿੱਚ ਵੀ ਅੱਜ ਭਾਰੀ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ ਹੈ।
ਦਰਅਸਲ, ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ । ਰਾਤ ਭਰ ਲੋਕ ਘਰਾਂ ਵਿੱਚੋਂ ਪਾਣੀ ਬਾਹਰ ਕੱਢਣ ਵਿੱਚ ਰੁੱਝੇ ਰਹੇ । ਅੰਧੇਰੀ ਅਤੇ ਆਸ-ਪਾਸ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਦਾਦਰ ਵਿੱਚ ਇੰਨਾ ਪਾਣੀ ਨਾਲ ਭਰ ਗਿਆ ਕਿ ਬੈਸਟ ਦੀਆਂ ਬੱਸਾਂ ਅੱਧ ਤੋਂ ਵੱਧ ਡੁੱਬੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਭਾਰੀ ਬਾਰਿਸ਼ ਕਾਰਨ ਭਾਂਡੂਪ ਵਿੱਚ ਕੰਧ ਢਹਿ ਜਾਣ ਦੀ ਵੀ ਖ਼ਬਰ ਹੈ। ਕਾਂਦੀਵਲੀ ਦੀਆਂ ਕਈ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਾਰਨ ਲੱਖਾਂ ਦਾ ਮਾਲ ਖਰਾਬ ਹੋ ਗਿਆ ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਾਰਵਾਈ- ਕਿਸਾਨ ਅੰਦੋਲਨ ਕਰਕੇ 13 ਸਾਲਾ ਬੱਚੇ ਨੂੰ ਲਿਆ ਹਿਰਾਸਤ ‘ਚ
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਮੁੰਬਈ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ । ਇਸ ਵਾਰ ਮਹਾਰਾਸ਼ਟਰ ਵਿੱਚ ਮਾਨਸੂਨ ਸਮੇਂ ਤੋਂ ਪਹਿਲਾਂ ਆਇਆ ਸੀ । ਹਾਲਾਂਕਿ ਕੁਝ ਦਿਨਾਂ ਬਾਅਦ ਬਾਰਿਸ਼ ਘੱਟ ਗਈ ਸੀ, ਪਰ ਮੁੰਬਈ ਵਿੱਚ ਪਿਛਲੇ ਕੁਝ ਦਿਨਾਂ ਤੋਂ ਫਿਰ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਕਈ ਖੇਤਰ ਪਾਣੀ ਭਰ ਗਿਆ ਹੈ । ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਸੀ।