after petrol diesel lpg now taking selfie: ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੇ ਬਾਅਦ ਹੁਣ ਮੰਤਰੀਆਂ ਦੇ ਨਾਲ ਸੈਲਫੀ ਲੈਣਾ ਵੀ ਹੋਇਆ ਮਹਿੰਗਾ।ਪਹਿਲਾਂ ਤੋਂ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਵਰਕਰਾਂ ਨੂੰ ਮਹਿੰਗਾਈ ਦੇ ਦੌਰ ‘ਚ ਹੁਣ ਮੰਤਰੀਆਂ ਦੇ ਨਾਲ ਸੈਲਫੀ ਲੈਣ ‘ਤੇ ਵੀ ਪੈਸੇ ਦੇਣੇ ਪੈਣਗੇ।ਮੱਧ ਪ੍ਰਦੇਸ਼ ਦੀ ਸੰਸਕ੍ਰਿਤੀ ਮੰਤਰੀ ਊਸ਼ਾ ਠਾਕੁਰ ਦੇ ਨਾਲ ਸੈਲਫੀ ਲੈਣ ‘ਤੇ ਹੁਣ ਲੱਗਣਗੇ 100 ਰੁਪਏ।
ਮੰਤਰੀ ਊਸ਼ਾ ਠਾਕੁਰ ਨੇ ਕਿਹਾ ਹੈ ਕਿ ਸੈਲਫੀ ‘ਚ ਸਮਾਂ ਬਹੁਤ ਖਰਾਬ ਹੁੰਦਾ ਹੈ, ਕਈ ਵਾਰ ਅਸੀਂ ਸੈਲਫੀ ਕਾਰਨ ਲੇਟ ਹੋ ਜਾਂਦੇ ਹਾਂ।ਸੰਗਠਨਾਤਮਕ ਦ੍ਰਿਸ਼ਟੀ ਤੋਂ ਇਹ ਵਿਚਾਰ ਕੀਤਾ ਗਿਆ ਹੈ।ਸਾਡੇ ਇਹ ਮੰਡਲ ਹਨ ਜਿਸ ਮੰਡਲ ‘ਚ ਜੋ ਜਿੰਨੀਆਂ ਸੈਲਫੀਆਂ ਲਵੇਗਾ।ਉਹ 100 ਰੁਪਏ ਦਾ ਫੰਡ ‘ਚ ਜਮਾ ਕਰਾਏਗਾ।ਤਾਂ ਕਿ ਉਹ ਰਾਸ਼ੀ ਸੰਗਠਨ ਦੇ ਹੀ ਕੰਮ ਆ ਸਕੇ।ਆਪਣੇ ਖੰਡਵਾ ਪ੍ਰਵਾਸ ਦੌਰਾਨ ਮੰਤਰੀ ਊਸ਼ਾ ਠਾਕੁਰ ਨੇ ਸੈਲਫੀ ਨੂੰ ਲੈ ਕੇ ਇਹ ਤਰਕ ਦਿੱਤਾ।
ਦੂਜੇ ਪਾਸੇ ਮੰਤਰੀ ਊਸ਼ਾ ਠਾਕੁਰ ਨੇ ਇਹ ਕਿਹਾ ਕਿ ਬੁਕੇ ਦੀ ਥਾਂ ਬੁੱਕ ਦੇ ਕੇ ਸਨਮਾਨ ਕਰੋ।ਤਾਂ ਕਿ ਇਹ ਕਿਤਾਬ ਕਿਸੇ ਦੇ ਕੰਮ ਆ ਸਕੇ।ਇਹ ਗੱਲ ਮੰਤਰੀ ਊਸ਼ਾ ਠਾਕੁਰ ਨੇ ਖੰਡਵਾ ‘ਚ ਭਾਰਤੀ ਜਨਤਾ ਪਾਰਟੀ ਦਫਤਰ ‘ਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।ਹਾਲਾਂਕਿ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਮੰਤਰੀ ਇਸ ‘ਤੇ ਕਿੰਨਾ ਅਮਲ ਕਰਦੇ ਹਨ।