general secretary aicc ajay maken retweet: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਜੇ ਮਾਕਨ ਨੇ ਸ਼ਕੀਲ ਅਖਤਰ ਨਾਮ ਦੇ ਵਿਅਕਤੀ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।ਇਸ ਟਵੀਟ ਤੋਂ ਬਾਅਦ ਰਾਜਸਥਾਨ ‘ਚ ਕਾਂਗਰਸ ‘ਚ ਹੰਗਾਮਾ ਹੋਇਆ ਹੈ।ਮਾਕਨ ਵਲੋਂ ਰੀਟਵੀਟ ਕੀਤੇ ਗਏ ਇਸ ਟਵੀਟ ‘ਚ ਲਿਖਿਆ ਹੈ ਕਿ ਕੋਈ ਵੀ ਰਾਜ ਸਤਰਪ ਆਪਣੇ ਦਮ ‘ਤੇ ਨਹੀਂ ਜਿੱਤਦਾ ਹੈ।
ਗਾਂਧੀ-ਨਹਿਰੂ ਪਰਿਵਾਰ ਦੇ ਨਾਮ ‘ਤੇ ਗਰੀਬ, ਕਮਜ਼ੋਰ ਵਰਗ ਅਤੇ ਆਮ ਆਦਮੀ ਦੀ ਵੋਟ ਪ੍ਰਾਪਤ ਹੁੰਦੀ ਹੈ।ਇਹ ਅਮਰਿੰਦਰ ਸਿੰਘ ਹੋਵੇ ਜਾਂ ਗਹਿਲੋਤ ਜਾਂ ਪਹਿਲਾਂ ਸ਼ੀਲਾ ਜਾਂ ਕੋਈ ਹੋਰ! ਮੁੱਖ ਮੰਤਰੀ ਬਣਦੇ ਹੀ ਇਹ ਸਮਝ ਲੈਂਦੇ ਹਨ ਕਿ ਉਨਾਂ੍ਹ ਵਜ੍ਹਾ ਨਾਲ ਹੀ ਪਾਰਟੀ ਜਿੱਤੀ ਹੈ।ਕਾਂਗਰਸ ਹਾਈ ਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਰਾਜ ਦੀ ਕਮਾਨ ਸੌਂਪਣ ਤੋਂ ਬਾਅਦ ਰਾਜਸਥਾਨ ਕਾਂਗਰਸ ‘ਚ ਕਾਫੀ ਹਲਚਲ ਮਚ ਗਈ ਹੈ।
ਪੰਜਾਬ ਦੇ ਇਸ ਫੈਸਲੇ ਤੋਂ ਬਾਅਦ ਰਾਜਸਥਾਨ ‘ਚ ਵੀ ਅਸ਼ੋਕ ਗਹਿਲੋਤ ਬਨਾਮ ਸਚਿਨ ਪਾਇਲਟ ਦਰਮਿਆਨ ਚੱਲ ਰਹੇ ਸਿਆਸੀ ਸੰਕਟ ਦੇ ਹੱਲ ਬਾਰੇ ਵਿਚਾਰ ਵਟਾਂਦਰੇ ਫਿਰ ਤੋਂ ਤੇਜ ਹੋ ਗਏ ਹਨ।ਦੱਸਣਯੋਗ ਹੈ ਕਿ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਸੋਨੀਆ ਗਾਂਧੀ ਨੇ ਰਾਜ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਖਤ ਇਤਰਾਜ਼ਾਂ ਦੇ ਬਾਵਜੂਦ ਇਹ ਫੈਸਲਾ ਲਿਆ।ਇਸਦੇ ਨਾਲ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਸਿੱਧੂ ਦੀ ਸਹਾਇਤਾ ਲਈ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ।