food avoid before sleep: ਅੱਜ ਦੇ ਦੌਰ ‘ਚ ਹਰ ਇਨਸਾਨ ‘ਤੇ ਇੰਨਾ ਓਵਰ ਸਟ੍ਰੈਸ ਵਧ ਗਿਆ ਹੈ ਕਿ ਰਾਤ ਨੂੰ ਨੀਂਦ ਤਕ ਆਉਣਾ ਮੁਸ਼ਕਿਲ ਹੋ ਜਾਂਦਾ ਹੈ।ਕਾਫੀ ਕੋਸ਼ਿਸ਼ਾਂ ਕਰਨ ‘ਤੇ ਵੀ ਨੀਂਦ ਨਹੀਂ ਆਉਂਦੀ ਹੈ, ਅਜਿਹੇ ਲੋਕ ਲੇਟ ਨਾਈਟ ਮੋਬਾਇਲ ਅਤੇ ਟੀਵੀ ਦੀ ਵਰਤੋਂ ਕਰਦੇ ਹਨ ਤਾਂ ਕਿ ਉਨਾਂ੍ਹ ਨੂੰ ਨੀਂਦ ਆ ਸਕੇ ਪਰ ਇਸ ਦੌਰਾਨ ਉਨਾਂ੍ਹ ਦੀ ਸਿਹਤ ‘ਤੇ ਕਾਫੀ ਬੁਰਾ ਅਸਰ ਪੈਂਦਾ ਹੈ।ਇਹ ਜ਼ਰੂਰੀ ਨਹੀਂ ਕਿ ਰੋਜ਼ਾਨਾ ਜਿਆਦਾ ਕੰਮ ਕਰਨ ਕਾਰਨ ਸਾਨੂੰ ਨੀਂਦ ਨਹੀਂ ਆਉਂਦੀ ਪਰ ਕਈ ਵਾਰ ਰਾਤ ਨੂੰ ਸਾਡੇ ਗਲਤ ਖਾਣ ਦੀ ਵਜ੍ਹਾ ਨਾਲ ਸਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨੀ ਹੁੰਦੀ ਹੈ।
ਆਓ ਜਾਣਦੇ ਹਾਂ ਰਾਤ ‘ਚ ਕਿਨ੍ਹਾਂ ਚੀਜ਼ਾਂ ਦਾ ਪ੍ਰਹੇਜ਼ ਕਰਨਾ ਚਾਹੀਦਾ ਤਾਂ ਕਿ ਸਾਨੂੰ ਚੈਨ ਦੀ ਨੀਂਦ ਆ ਸਕੇ…
ਕਾਰਬੋਹਾਈਡ੍ਰੇਟਸ ਬੇਸਡ ਫੂਡ ਤੋਂ ਕਰੋ ਪ੍ਰਹੇਜ਼: ਜੇਕਰ ਤੁਹਾਨੂੰ ਵੀ ਰਾਤ ‘ਚ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਵੀ ਧਿਆਨ ਰੱਖੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਬੇਫਰਸ, ਪਾਸਤਾ, ਚਿਪਸ, ਕੇਲਾ, ਸੇਬ, ਚਾਵਲ, ਬੈ੍ਰਡ ਅਤੇ ਸਾਬਿਤ ਅਨਾਜ਼ ਵਰਗੀਆਂ ਚੀਜ਼ਾਂ ਦਾ ਸੇਵਨ ਨਾ ਕਰੋ।ਇਹ ਚੀਜ਼ਾਂ ਨੀਂਦ ਲਿਆਉਣ ‘ਚ ਰੁਕਾਵਟ ਬਣਦੀਆਂ ਹੀ ਹਨ ਨਾਲ ਹੀ ਮੋਟਾਪਾ ਵੀ ਵਧਾਉਂਦੀਆਂ ਹਨ, ਇਸ ਲਈ ਇਨਾਂ੍ਹ ਚੀਜ਼ਾਂ ਦਾ ਸੇਵਨ ਸੌਣ ਤੋਂ ਪਹਿਲਾਂ ਕਰਨ ਤੋਂ ਬਚਣਾ ਚਾਹੀਦਾ।
ਸਵੀਟਸ: ਰਾਤ ਨੂੰ ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਦੇ ਸ਼ੌਕੀਨ ਹੁੰਦੇ ਹਨ।ਪਰ ਇਹ ਆਦਤ ਬਿਲਕੁਲ ਵੀ ਠੀਕ ਨਹੀਂ ਹੈ।ਰਾਤ ਨੂੰ ਕਿਸੇ ਵੀ ਤਰ੍ਹਾਂ ਦੀ ਮਿਠਾਈ ਦੀ ਵਰਤੋਂ ਕਰਨ ਨਾਲ ਰਾਤ ‘ਚ ਨੀਂਦ ਖਰਾਬ ਹੁੰਦੀ ਹੈ।ਇਸ ਲਈ ਰਾਤ ਨੂੰ ਖਾਣ ਤੋਂ ਪਹਿਲਾਂ ਮਿੱਠਾ ਨਹੀਂ ਖਾਣਾ ਚਾਹੀਦਾ।
ਚਾਕਲੇਟਸ: ਖਾਣ ਤੋਂ ਬਾਅਦ ਲੋਕਾਂ ਨੂੰ ਚਾਕਲੇਟ ਖਾਣ ਦੇ ਸ਼ੌਕੀਨ ਹੁੰਦੇ ਹਨ ਪਰ ਇਹ ਆਦਤ ਤੁਹਾਡੀ ਨੀਂਦ ਨੂੰ ਖਰਾਬ ਕਰ ਸਕਦੀ ਹੈ।ਇਸ ਲਈ ਰਾਤ ਨੂੰ ਚਾਕਲੇਟ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ।
ਲਸਣ:ਲਸਣ ਵੈਸੇ ਤਾਂ ਸਾਡੇ ਸਰੀਰ ਦੇ ਲਈ ਲਾਭਦਾਇਕ ਹੈ ਪਰ ਰਾਤ ਨੂੰ ਇਸਦੀ ਵਰਤੋਂ ਕਰਨ ਨਾਲ ਤੁਹਾਡੀ ਨੀਂਦ ‘ਚ ਖਲਲ ਪੈਦਾ ਹੋ ਸਕਦਾ ਹੈ।ਲਸਣ ‘ਚ ਮੌਜੂਦ ਪੌਸ਼ਕ ਤੱਤ ਤੁਹਾਡੀਆਂ ਹੱਡੀਆਂ ਅਤੇ ਸਿਹਤ ਲਈ ਲਾਭਦਾਇਕ ਹੋ ਸਕਦੇ ਹਨ ਪਰ ਇਹ ਨੀਂਦ ਵੀ ਖਰਾਬ ਦਿੰਦੀ ਹੈ।ਜੇਕਰ ਤੁਹਾਨੂੰ ਵੀ ਅਕਸਰ ਰਾਤ ‘ਚ ਨੀਂਦ ਨਾ ਆਉਣ ਦੀ ਮੁਸ਼ਕਿਲ ਰਹਿੰਦੀ ਹੈ ਉਨਾਂ ਨੂੰ ਰਾਤ ‘ਚ ਲਸਣ ਦੇ ਸੇਵਨ ਤੋਂ ਬਚਣਾ ਚਾਹੀਦਾ।
ਆਇਲੀ ਫੂਡ ਅਤੇ ਜੰਕ ਫੂਡ ਨਾ ਖਾਉ:ਰਾਤ ‘ਚ ਸੌਣ ਤੋਂ ਪਹਿਲਾਂ ਆਇਲੀ ਫੂਡ ਅਤੇ ਜੰਕ ਫੂਡ ਬਿਲਕੁਲ ਵੀ ਨਾ ਖਾਉ।ਕਿਉਂਕਿ ਇਹ ਪਾਚਨਸ਼ੀਲ ਆਹਾਰ ਨਹੀਂ ਹੁੰਦਾ।ਇਸ ਨਾਲ ਨੀਂਦ ਖਰਾਬ ਹੁੰਦੀ ਹੈ।ਡਾਇਜੇਸਿਟਵ ਸਿਸਟਮ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ।ਅਜਿਹੇ ‘ਚ ਰਾਤ ‘ਚ ਹਲਕਾ ਡਿਨਰ ਹੀ ਲਉ।ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਡਿਨਰ ਕਰ ਲਉ।
ਅਲਕੋਹਲ: ਰਿਸਰਚ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਦੀ ਵਰਤੋਂ ਨਾਲ ਨੀਂਦ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।ਇਸ ‘ਚ ਅਜਿਹੇ ਕਈ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਹਾਨੀਕਾਰਨ ਹੁੰਦੇ ਹਨ।ਜੇਕਰ ਰਾਤ ਨੂੰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਸ਼ਰਾਬ ਬਿਲਕੁਲ ਨਾ ਪੀਓ