ਗ੍ਰਹਿ ਮੰਤਰਾਲੇ ਵੱਲੋਂ ਸੀਨੀਅਰ ਵਕੀਲ ਗਗਨਦੀਪ ਸਿੰਘ ਵਾਸੂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਤਰਫੋਂ ਪੰਜਾਬ (ਮੁਹਾਲੀ) ਅਤੇ ਹਰਿਆਣਾ (ਪੰਚਕੂਲਾ) ਦੀਆਂ ਸਪੈਸ਼ਲ ਅਦਾਲਤਾਂ ਅੱਗੇ ਕੇਸ ਚਲਾਉਣ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ।
ਵਾਸੂ ਨੂੰ ਅਗਲੇ ਤਿੰਨ ਸਾਲਾਂ ਲਈ ਨਵੀਆਂ ਜ਼ਿੰਮੇਵਾਰੀਆਂ ਦਾ ਚਾਰਜ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਵਾਸੂ, ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਖੇਤਰ ਵਿੱਚ ਕਾਨੂੰਨ ਦੁਆਰਾ ਸਥਾਪਤ ਐਨਆਈਏ ਸਪੈਸ਼ਲ ਅਦਾਲਤ ਅਤੇ ਹਾਈ ਕੋਰਟ ਤੋਂ ਇਲਾਵਾ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਐਨਆਈਏ ਦੀ ਨੁਮਾਇੰਦਗੀ ਕਰਨਗੇ।
ਵਾਸੂ ਨੇ ਅਗਸਤ 2008 ਤੋਂ ਲੈ ਕੇ ਦਸੰਬਰ 2011 ਤੱਕ ਹਰਿਆਣਾ ਰਾਜ ਦੇ ਡਿਪਟੀ ਐਡਵੋਕੇਟ-ਜਨਰਲ ਵਜੋਂ ਸੇਵਾ ਨਿਭਾਈ। ਉਸ ਤੋਂ ਬਾਅਦ ਉਸ ਨੂੰ ਵਧੀਕ ਐਡਵੋਕੇਟ-ਜਨਰਲ ਵਜੋਂ ਤਰੱਕੀ ਦਿੱਤੀ ਗਈ, ਇਸ ਅਹੁਦੇ ‘ਤੇ ਉਹ ਨਵੰਬਰ 2019 ਤੱਕ ਰਹੇ। ਉਨ੍ਹਾਂ ਨੇ ਇੱਕ ਵਾਧੂ ਸਰਕਾਰੀ ਵਕੀਲ ਵਜੋਂ 2013 ਤੋਂ ਚੰਡੀਗੜ੍ਹ ਵਿਖੇ ਸੇਵਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ : ਰੂਪਨਗਰ ‘ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ
ਗ੍ਰਹਿ ਮੰਤਰਾਲੇ ਨੇ 12 ਜੁਲਾਈ ਨੂੰ ਵਾਸੂ ਦੀ ਨਿਯੁਕਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ 20 ਜੁਲਾਈ ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਮਾਂ ਮੁਤਾਬਕ ਵਾਸੂ ਹੁਣ ਐਨਆਈਏ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਅੱਤਵਾਦ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਕਰਨਗੇ।