groom marriage ceremony: ਰਾਜਸਥਾਨ ਦੇ ਅਜਮੇਰ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।ਤੁਸੀਂ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਹੱਸ-ਹੱਸ ਕੇ ਲੋਟਪੋਟ ਹੋ ਜਾਉਗੇ।ਪਰ ਜਿਸ ਇਨਸਾਨ ਨਾਲ ਇਹ ਘਟਨਾ ਹੋਈ ਉਸਦੀ ਜਾਨ ਗਲੇ ‘ਚ ਆ ਗਈ ਸੀ।ਇਹ ਵਾਇਰਲ ਵੀਡੀਓ ਅਜ਼ਮੇਰ ਜ਼ਿਲੇ ਦੇ ਨਸੀਰਾਬਾਦ ਕਸਬੇ ਦੇ ਰਾਮਪੁਰਾ ਪਿੰਡ ਦਾ ਦੱਸਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਵਿਆਹ ਸਮਾਰੋਹ ਦੌਰਾਨ ਬਿੰਦੌਰੀ ਦੀ ਰਸਮ ਦੌਰਾਨ ਅਚਾਨਕ ਤੋਂ ਆਤਿਸ਼ਬਾਜ਼ੀ ਹੋਣ ਨਾਲ ਘੋੜੀ ਤ੍ਰਭਕ ਗਈ ਅਤੇ ਲਾੜੇ ਨੂੰ ਆਪਣੇ ਨਾਲ ਹੀ ਲੈ ਭੱਜੀ।
ਪਟਾਕਿਆਂ ਦੀ ਆਵਾਜ਼ ਨਾਲ ਚਮਕੀ ਘੋੜੀ ਕਰੀਬ 4 ਕਿਲੋਮੀਟਰ ਤੱਕ ਭੱਜਦੀ ਰਹੀ ਅਤੇ ਉਸਦੇ ਪਿੱਛੇ-ਪਿੱਛੇ ਲਾੜੇ ਦੇ ਪਰਿਵਾਰਕ ਅਤੇ ਘੋੜੀ ਮਾਲਕ।ਬਰਾਤੀਆਂ ਨੇ ਕਾਰ-ਬਾਈਕ ਪਿੱਛੇ ਲਗਾ ਕੇ 4 ਕਿਲੋਮੀਟਰ ਦੂਰ ਜਾ ਕੇ ਫੜਿਆ।ਇਹ ਵੀਡੀਓ ਚਾਰ ਦਿਨ ਪੁਰਾਣੀ ਹੈ।ਪਟਾਕਿਆਂ ਨਾਲ ਤ੍ਰਭਕੀ ਘੋੜੀ ਲਾੜੇ ਨੂੰ ਲੈ ਕੇ ਭੱਜੀ ਤਾਂ ਬਾਰਾਤੀਆਂ ਨੇ 4 ਕਿਲੋਮੀਟਰ ਤੱਕ ਉਸਦਾ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਫੜਿਆ।
ਇਸ ਹਾਦਸੇ ਤੋਂ ਬਾਅਦ ਲਾੜੇ ਦੀ ਤਬੀਅਤ ਖਰਾਬ ਹੋ ਗਈ।ਮਿਲੀ ਜਾਣਕਾਰੀ ਮੁਤਾਬਕ, ਰਾਮਪੁਰਾ ਦੇ ਰਹਿਣ ਵਾਲੇ ਰਾਮਪ੍ਰਸ਼ਾਦ ਦੀ 18 ਜੁਲਾਈ ਨੂੰ ਬਾਰਾਤ ਜੈਪੁਰ ਦੇ ਮੁਰਲੀਪੁਰਾ ਜਾਣੀ ਸੀ।ਬਾਰਾਤ ਤੋਂ ਪਹਿਲਾਂ ਪਿੰਡ ‘ਚ ਬਿੰਦੌਰੀ ਦੀ ਰਸਮ ਨਿਭਾਈ ਜਾ ਰਹੀ ਸੀ, ਜਿਸ ‘ਚ ਘੋੜੀ ਨੂੰ ਨਚਾਇਆ ਜਾ ਰਿਹਾ ਸੀ।ਇਸ ਦੌਰਾਨ ਆਤਿਸ਼ਬਾਜੀ ਕੀਤੀ ਗਈ।ਪਟਾਕਿਆਂ ਦੀ ਆਵਾਜ਼ ਸੁਣਦੇ ਹੀ ਘੋੜੀ ਭੱਜਣ ਲੱਗੀ।
ਕਰੀਬ ਚਾਰ ਕਿਲੋਮੀਟਰ ਦੂਰ ਜਾ ਕੇ ਘੋੜੀ ਨੂੰ ਫੜਿਆ ਜਾ ਸਕੇ।ਇਸ ਦੌਰਾਨ ਉਸ ‘ਤੇ ਬੈਠੇ ਲਾੜੇ ਦੀ ਹਾਲਤ ਖਸਤਾ ਹੋ ਗਈ।ਪਿੰਡ ਵਾਲਿਆਂ ਨੇ ਘੋੜੀ ਦਾ ਪਿੱਛਾ ਕਰ ਕੇ ਲਾੜੇ ਨੂੰ ਹੇਠਾਂ ਉਤਾਰਿਆ।ਇਸ ਤੋਂ ਬਾਅਦ ਲਾੜੇ ਦੀ ਸਿਹਤ ਵਿਗੜ ਗਈ।ਕੁਝ ਘੰਟਿਆਂ ਤੋਂ ਬਾਅਦ ਜਦੋਂ ਲਾੜੇ ਦੀ ਸਿਹਤ ਠੀਕ ਹੋਈ ਤਾਂ ਬਾਰਾਤ ਜੈਪੁਰ ਲਈ ਰਵਾਨਾ ਕੀਤੀ ਗਈ।