modi govt betraying farmers says hannan mollah: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਅੱਜ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ।ਦਿੱਲੀ ਦੇ ਜੰਤਰ-ਮੰਤਰ ‘ਤੇ ਕਰੀਬ 200 ਕਿਸਾਨ ਪ੍ਰਦਰਸ਼ਨ ਕਰਨਗੇ, ਇਹ ਕਿਸਾਨ ਸੰਸਦ ਦੀ ਤਰ੍ਹਾਂ ਹੋਵੇਗਾ।ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੱਸਾਂ ‘ਚ ਭਰ ਕੇ ਕਿਸਾਨਾਂ ਦਾ ਜੰਤਰ-ਮੰਤਰ ਪਹੁੰਚਣਾ ਜਾਰੀ ਹੈ।ਕਿਸਾਨਾਂ ਨੂੰ 10 ਵਜੇ ਤੱਕ ਸਿੰਘੂ ਬਾਰਡਰ ਤੋਂ ਕੱਢਣਾ ਸੀ।ਪਰ ਅਜੇ ਤੱਕ ਕਿਸਾਨਾਂ ਨੂੰ ਉਥੋਂ ਕੱਢਣ ਨਹੀਂ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਦੇ ਨਾਲ ਮੌਜੂਦ ਯੋਗੇਂਦਰ ਯਾਦਵ ਨੇ ਕਿਹਾ ਕਿ ਪੁਲਿਸ ਵਲੋਂ ਇੱਕ ਵਾਰ ਫਿਰ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਜਿਸ ਕਾਰਨ ਕਿਸਾਨਾਂ ਨੂੰ ਜੰਤਰ-ਮੰਤਰ ਪਹੁੰਚਣ ‘ਚ ਦੇਰੀ ਹੋ ਰਹੀ ਹੈ।
ਜੰਤਰ-ਮੰਤਰ ਜਾਣ ਦੇਣ ‘ਚ ਦੇਰੀ ਨੂੰ ਦੇਖਦੇ ਹੋਏ ਕਿਸਾਨ ਨੇਤਾ ਹਨਨਾਨ ਮੁੱਲਾ ਨੇ ਕਿਹਾ ਕਿ ਪਹਿਲਾਂ ਸਾਨੂੰ ਆਗਿਆ ਨਹੀਂ ਦਿੱਤੀ ਗਈ ਅਤੇ ਹੁਣ ਰਾਹ ‘ਚ ਰੋਕ ਰਹੇ ਹਨ।ਮੋਦੀ ਸਰਕਾਰ ਕਿਸਾਨਾਂ ਦੇ ਨਾਲ ਗੱਦਾਰੀ ਕਰ ਰਹੀ ਹੈ।