ਫੇਸਬੁੱਕ ‘ਤੇ ਆਪਣਾ ਚੈਨਲ ਚਲਾ ਰਹੇ ਜਾਹਲੀ ਪੱਤਰਕਾਰ ਨੇ ਸਾਬਕਾ ਪ੍ਰਧਾਨ ਦਾ ਸਿਆਸੀ ਕਰੀਅਰ ਖ਼ਰਾਬ ਕਰਨ ਦੀ ਧਮਕੀ ਦੇ ਕੇ ਲਏ 90 ਹਜ਼ਾਰ ਅਤੇ ਪਲਾਟ ਦੀ ਵੀ ਮੰਗ ਕੀਤੀ ਸੀ। ਪੁਲਿਸ ਵੱਲੋ ਜਾਹਲੀ ਫੇਸਬੁੱਕ ਪੱਤਰਕਾਰ ਅਤੇ ਉਸ ਦੇ ਕੈਮਰਾ ਮੈਨ ਤੇ ਮੁਕੱਦਮਾ ਦਰਜ਼ ਕਰ ਗ੍ਰਿਫ਼ਤਾਰੀ ਕੀਤੀ।
ਪੁਲਿਸ ਜਿਲ੍ਹਾ ਖੰਨਾ ਦੇ ਸਮਰਾਲਾ ਥਾਣੇ ਵਿੱਚ ਇੱਕ ਜਾਹਲੀ ਪੱਤਰਕਾਰ ਵੱਲੋ ਸਾਬਕਾ ਪ੍ਰਧਾਨ ਨੂੰ ਬਲੈਕ ਮੇਲ ਕਰ ਲਏ 90 ਹਜ਼ਾਰ ਰੁਪਏ ਜਿਸ ਦੀ ਵੀਡਿਉ ਸੀਸੀਟੀਵੀ ‘ਚ ਰਿਕਾਰਡ ਹੋਈ। ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਨੇ ਪੁਲਿਸ ਕੋਲ਼ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਕਿਸੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਅਤੇ ਪਲਾਟ ਦਾ ਝਗੜਾ ਸੀ।
ਇਸ ਜਾਹਲੀ ਪੱਤਰਕਾਰ ਅਤੇ ਉਸ ਦੇ ਕੈਮਰਾਮੈਨ ਨੇ ਸਾਬਕਾ ਪ੍ਰਧਾਨ ਦੀ ਗਲਤ ਵੀਡਿਉ ਕਲਿੱਪ ਬਣਾਂ ਲਿਆ ਅਤੇ ਧਮਕੀ ਦਿੱਤੀ ਕਿ ਉਹ ਉਸ ਦਾ ਸਿਆਸੀ ਕਰੀਅਰ ਅਤੇ ਪਰਿਵਾਰ ਦੀ ਸਾਖ ਖ਼ਰਾਬ ਕਰ ਦੇਣਗੇ। ਇਸ ਵੀਡਿਉ ਕਲਿੱਪ ਨੂੰ ਨਾ ਚਲਾਉਣ ਕਰਕੇ ਜਾਹਲੀ ਪੱਤਰਕਾਰ ਨੇ ਉਹਨਾਂ ਤੋਂ 2 ਲੱਖ ਅਤੇ ਇੱਕ ਮਹਿੰਗੇ ਪਲਾਟ ਦੀ ਮੰਗ ਕੀਤੀ ਪਰ ਇਸ ਦੀ ਡੀਲ 90 ਹਜ਼ਾਰ ਵਿੱਚ ਹੋਈ ਜਸਵੀਰ ਸਿੰਘ ਢਿੱਲੋਂ ਵੱਲੋਂ 20 ਮੌਕੇ ਤੇ ਦਿੱਤਾ ਗਿਆ ਅਤੇ 70 ਹਜ਼ਾਰ ਉਸ ਨੂੰ ਦੂਸਰੇ ਦਿਨ ਦੇਣ ਦੀ ਗੱਲ ਹੋਈ ਜਿਸ ਦੀ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਵੱਲੋਂ ਮੌਕੇ ਦੀ ਸੀ ਸੀ ਟੀਵੀ ਰਿਕਾਰਡਿੰਗ ਪੁਲਿਸ ਅੱਗੇ ਪੇਸ਼ ਕੀਤੀ ਗਈ । ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਧਾਣਾ ਸਮਰਾਲਾ ਵਿੱਚ ਜਾਹਲੀ ਪੱਤਰਕਾਰ ਅਤੇ ਉਸ ਦੇ ਕੈਮਰਾ ਮੈਨ ਤੇ ਮੁੱਕਦਮਾ ਦਰਜ਼ ਕਰ ਮੁਜਰਿਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ।