former sports minister kiren rijiju: ਮੀਰਾਬਾਈ ਚਾਨੂ ਨੇ ਭਾਰਤ ਨੂੰ ਟੋਕੀਓ ਉਲੰਪਿਕ ਦੇ ਪਹਿਲੇ ਦਿਨ ਹੀ ਪਹਿਲਾ ਮੈਡਲ ਦਿਵਾਇਆ ਹੈ।ਵੇਟਲਿਫਟਿੰਗ ‘ਚ ਮੀਰਾਬਾਈ ਨੇ 49 ਕਿਲੋਗ੍ਰਾਮ ਵਰਗ ‘ਚ ਦੂਜਾ ਸਥਾਨ ਹਾਸਲ ਕੀਤਾ।ਇਸ ਸਫਲਤਾ ‘ਤੇ ਦੇਸ਼ ਤੋਂ ਉਨ੍ਹਾਂ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ।ਇਸ ਮੌਕੇ ‘ਤੇ ਕੇਂਦਰੀ ਕਾਨੂੰਨ ਮੰਤਰੀ ਅਤੇ ਸਾਬਕਾ ਖੇਡ ਮੰਤਰੀ ਕਿਰਨ ਰਿਜਿਜ਼ੂ ਨੇ ਮੀਰਾਬਾਈ ਨੂੰ ਵਧਾਈ ਦਿੰਦੇ ਹੋਏ ਕਿ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ।
ਕਿਰਨ ਰਿਜਿਜੂ ਨੇ ਕਿਹਾ, ਮੀਰਾਬਾਈ ਚਾਨੂ ਨੇ ਪਹਿਲੇ ਦਿਨ ਉਲੰਪਿਕ ‘ਚ ਸਿਲਵਰ ਮੈਡਲ ਜਿੱਤ ਕੇ ਦੇਸ਼ ‘ਚ ਉਤਸ਼ਾਹ ਵਧਾਇਆ ਹੈ।ਦੇਸ਼ਭਰ ਦੇ ਕਈ ਬਹੁਤ ਮਾਣ ਦੀ ਗੱਲ ਹੈ।ਮੈਂ ਉਨਾਂ੍ਹ ਨੂੰ ਵਧਾਈ ਦੇਣਾ ਚਾਹੁੰਦਾ ਹਾਂ।ਮੀਰਾਬਾਈ ਚਾਨੂ ਬਹੁਤ ਹੀ ਮਿਹਨਤ ਲੜਕੀ ਹੈ।ਉਨਾਂ੍ਹ ਨੇ ਮੈਡਲ ਜਿੱਤਣ ਦਾ ਵਾਅਦਾ ਕੀਤਾ ਅਤੇ ਉਸ ਨੂੰ ਪੂਰਾ ਕੀਤਾ।ਸਾਬਕਾ ਖੇਡ ਮੰਤਰੀ ਨੇ ਅੱਗੇ ਕਿਹਾ,’ ਮੇਰੇ ਲਈ ਖਾਸ ਖੁਸ਼ੀ ਦਾ ਦਿਨ ਹੈ ਕਿਉਂਕਿ ਮੈਂ ਸਾਰੇ ਖਿਡਾਰੀਆਂ ਨਾਲ ਪਰਸਨਲੀ ਸੰਪਰਕ ‘ਚ ਸੀ।
ਇੱਕ ਇੱਕ ਖਿਡਾਰੀ ਦੀ ਲੋੜ ਅਤੇ ਸਮੱਸਿਆਵਾਂ ਨੂੰ ਬਾਰੀਕੀਆਂ ਨਾਲ ਦੇਖਿਆ ਹੈ।ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ‘ਚ ਹੀ ਕਿਹਾ ਸੀ ਕਿ ਸਰਕਾਰ ਵਲੋਂ ਕਿਸੇ ਖਿਡਾਰੀ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ।ਮੀਰਾਬਾਈ ਚਾਨੂ ਨੂੰ ਚੋਟ ਲਗ ਗਈ ਸੀ।ਉਨ੍ਹਾਂ ਨੂੰ ਅਮਰੀਕਾ ਲਿਜਾਇਆ ਗਿਆ ਸੀ ੳੇੁੱਥੇ ਉਨ੍ਹਾਂ ਦਾ ਇਲਾਜ ਹੋਇਆ ਸੀ।ਓਲੰਪਿਕ ਖੇਡਾਂ ਲਈ ਟੋਕਿਓ ਰਵਾਨਾ ਹੋਣ ਤੋਂ ਪਹਿਲਾਂ ਹੀ ਮੀਰਾਬਾਈ ਚਾਨੂ ਨੇ ਭਾਰਤ ਲਈ ਤਗਮੇ ਦਾ ਦਾਅਵਾ ਕੀਤਾ ਸੀ।
ਮੀਰਾਬਾਈ ਚਾਨੂ ਨੇ ਪਹਿਲਾ ਤਗਮਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ। ਮੀਰਾਬਾਈ ਚਾਨੂ ਦੇ ਕੋਚ ਨੇ ਵੀ ਦਾਅਵਾ ਕੀਤਾ ਸੀ ਕਿ ਸਿਲਵਰ ਮੈਡਲ ਪੱਕਾ ਸੀ। ਸਾਫ਼ ਅਤੇ ਝਟਕੇ ਦੀ ਆਖਰੀ ਕੋਸ਼ਿਸ਼ ਵਿਚ, ਉਸਨੇ 117 ਕਿਲੋ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੀ ਅਤੇ ਉਸਨੇ ਦੇਸ਼ ਦੀ ਝੋਲੀ ਵਿਚ ਚਾਂਦੀ ਦਾ ਤਗਮਾ ਪਾਇਆ।
2 ਮਹੀਨੇ ਪਹਿਲਾਂ ਵਿਆਹੀ ਕੁੜੀ ਸੀ ਗਰਭਵਤੀ, ਸਹੁਰਿਆਂ ਕੁਝ ਦੇ ਖਤਮ ਕਰਤੀ ਸਾਡੀ ਧੀ,ਪਰਿਵਾਰ ਵਾਲਿਆਂ ਲਾਏ ਇਲਜ਼ਾਮ!