ਜਲੰਧਰ ਦੇ ਪਿੰਡ ਬੰਡਾਲਾ ਮੰਝਕੀ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਨੇ ਨਵੇਂ ਜੰਮੇ ਬੱਚੇ ਨੂੰ ਇੱਕ ਪਤੀਲੇ ਵਿੱਚ ਪਾ ਕੇ ਗੰਦੇ ਪਾਣੀ ਦੇ ਤਲਾਅ ਵਿੱਚ ਸੁੱਟ ਦਿੱਤਾ, ਜਦੋਂ ਪਿੰਡ ਦੇ ਲੋਕ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਜਦੋਂ ਪਿੰਡ ਦੇ ਲੋਕ ਸਵੇਰੇ ਸੈਰ ਕਰਨ ਗਏ, ਪਤੀਲਾ ਕੰਢੇ ਲੱਗਾ ਹੋਇਆ ਸੀ। ਉਨ੍ਹਾਂ ਨੇ ਤੁਰੰਤ ਸੂਚਨਾ ਦੇ ਕੇ ਪੁਲਿਸ ਨੂੰ ਬੁਲਾਇਆ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ ਕਰਕੇ ਸੀਸੀਟੀਵੀ ਖੰਗਾਲਨਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਨੂਰਮਹਿਲ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਨੂਰਮਹਿਲ ਤੋਂ ਏਐਸਆਈ ਅਵਤਾਰ ਲਾਲ ਪੁਲਿਸ ਟੀਮ ਨਾਲ ਉਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਨਵੇਂ ਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਰਤੂਤ ਕਿਸੇ ਕੁਆਰੀ ਮਾਂ ਦੀ ਹੋ ਸਕਦੀ ਹੈ ਕਿਉਂਕਿ ਕਿਉਂਕਿ ਭਰੂਣ ਮੇਲ ਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮੰਤਰੀ ਆਸ਼ੂ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪੁਰਾਣੇ ਗਿਲੇ-ਸ਼ਿਕਵੇ ਕੀਤੇ ਦੂਰ
ਦੱਸਣਯੋਗ ਹੈ ਕਿ ਜਲੰਧਰ ਵਿੱਚ ਪਿਛਲੇ ਦਿਨਾਂ ਵਿੱਚ ਨਵੇਂ ਜੰਮੇ ਬੱਚੇ ਅਤੇ ਭਰੂਣ ਮਿਲ ਰਹੇ ਹਨ, ਪਰ ਪੁਲਿਸ ਕੇਸ ਦਰਜ ਕਰ ਕਾਗਜ਼ ਕਾਲੇ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕਰ ਸਕੀ। ਬਾਦਸ਼ਾਹਪੁਰ ਦੇ ਪੰਘੂੜੇ ਵਿੱਚ ਇੱਕ ਨਵੀਂ ਜੰਮੀ ਬੱਚੀ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਟਰੌਮਾ ਵਾਰਡ ਨੇੜੇ ਪਾਰਕਿੰਗ ਵਿਚ ਅਤੇ ਗੁਰਾਇਆ ਦੇ ਗੰਦੇ ਨਾਲੇ ਵਿਚ ਭਰੂਣ ਪਾਇਆ ਗਿਆ। ਪੁਲਿਸ ਕੇਸ ਦਰਜ ਕਰਦੀ ਹੈ ਪਰ ਦੋਸ਼ੀ ਨੂੰ ਕਦੇ ਨਹੀਂ ਫੜਦੀ। ਜਿਸ ਕਾਰਨ ਅਜਿਹੇ ਅਪਰਾਧੀਆਂ ਦੀ ਭਾਵਨਾ ਵੱਧ ਰਹੀ ਹੈ।