ਹਰ ਕੁੜੀ ਨੂੰ ਮਹਾਵਾਰੀ ਯਾਨੀ ਕਿ Periods ਦ ਸਮੱਸਿਆ ਵਿਚੋਂ ਲੰਘਣਾ ਪੈਂਦਾ ਹੈ। ਪਰ ਬਹੁਤ ਸਾਰੀਆਂ ਕੁੜੀਆਂ ਨੂੰ ਇਸ ਦੌਰਾਨ ਜ਼ਿਆਦਾ ਬਲੀਡਿੰਗ ਅਤੇ ਪੇਟ ਵਿੱਚ ਅਸਹਿਣਸ਼ੀਲ ਦਰਦ ਹੁੰਦਾ ਹੈ। ਇਸ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਹੋਣ ਲੱਗਦੀ ਹੈ।
ਅਸਲ ਵਿੱਚ, ਇਸਦੇ ਪਿੱਛੇ ਦਾ ਕਾਰਨ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨ ਲਈ ਕੁਝ ਖਾਸ ਵਿਟਾਮਿਨ ਅਤੇ ਪੌਸ਼ਟਿਕ ਤੱਤ ਦੱਸਦੇ ਹਾਂ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ Periods ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਣ ਦੇ ਨਾਲ ਅੰਦਰੋਂ ਮਜ਼ਬੂਤੀ ਵੀ ਮਿਲੇਗੀ।
ਇਹ ਵੀ ਪੜ੍ਹੋ: ਮੇਥੀ ਦਾਣੇ ਦੇ ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ, ਸਿਹਤਮੰਦ ਰਹਿਣ ਲਈ ਇੰਝ ਕਰੋ ਇਸਤੇਮਾਲ
1. Vitamin-B
Periods ਦੌਰਾਨ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਇੱਕ ਆਮ ਸਮੱਸਿਆ ਹੈ। ਇਸ ਤੋਂ ਬਚਣ ਲਈ ਖੁਰਾਕ ਵਿੱਚ ਵਿਟਾਮਿਨ ਬੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਹੈ। ਇਸ ਦੇ ਲਈ ਅੰਡੇ, Sea ਫ਼ੂਡ, ਡ੍ਰਾਈ ਫਰੂਟਸ, ਡੇਅਰੀ ਉਤਪਾਦਾਂ ਦਾ ਸੇਵਨ ਕਰੋ। ਇਸ ਨੂੰ ਖਾਣ ਨਾਲ ਸਰੀਰ ਵਿੱਚ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕਮਜ਼ੋਰੀ ਅਤੇ ਥਕਾਵਟ ਦੂਰ ਹੋਣ ਵਿੱਚ ਵੀ ਮਦਦ ਮਿਲੇਗੀ।
2. Fiber
ਅਕਸਰ, Periods ਦੌਰਾਨ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਕਾਰਨ ਗੈਸ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਖੁਰਾਕ ਵਿੱਚ ਸੇਬ, ਬੀਨਜ਼, ਸ਼ਕਰਕੰਦ, ਸੁੱਕੇ ਮੇਵੇ, ਕਣਕ ਦਾ ਆਟਾ, ਮਟਰ, ਓਟਮੀਲ ਆਦਿ ਸ਼ਾਮਿਲ ਕਰੋ। ਇਸ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਪੇਟ ਨਾਲ ਸਬੰਧਿਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਅੱਖਾਂ ਦੀ ਰੌਸ਼ਨੀ ਵਧਾਏਗਾ 1 ਗਿਲਾਸ ਸੇਬ ਦਾ ਜੂਸ, ਮਿਲਣਗੇ ਕਈ ਹੋਰ ਜਬਰਦਸਤ ਲਾਭ…
3. Iron
ਬਹੁਤ ਸਾਰੀਆਂ ਕੁੜੀਆਂ ਨੂੰ Periods ਵਿੱਚ ਵਧੇਰੇ Bleeding ਹੁੰਦੀ ਹੈ। ਪਰ ਇਸਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ। ਬਹੁਤ ਜ਼ਿਆਦਾ ਖੂਨ ਦੀ ਘਾਟ ਹੋਣ ਕਾਰਨ ਅਨੀਮੀਆ ਦਾ ਸ਼ਿਕਾਰ ਹੋਣ ਦਾ ਖਤਰਾ ਵੱਧਦਾ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਖੁਰਾਕ ਵਿੱਚ ਆਇਰਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਹੈ। ਇਸਦੇ ਲਈ ਤੁਸੀਂ ਹਰੀਆਂ ਸਬਜ਼ੀਆਂ, ਅਨਾਰ, ਚੁਕੰਦਰ, ਬੀਨਜ਼, ਟੋਫੂ, ਪਨੀਰ ਆਦਿ ਦਾ ਸੇਵਨ ਕਰ ਸਕਦੇ ਹੋ।
4, ਮੈਗਨੀਸ਼ੀਅਮ (Magnesium)
ਸਰੀਰ ਵਿੱਚ ਮੈਗਨੀਸ਼ੀਅਮ ਦੀ ਘਾਟ ਹੋਣ ਕਾਰਨ ਪੀਰੀਅਡਜ਼ ਦੌਰਾਨ ਅਸਹਿਣਸ਼ੀਲ ਪੇਟ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਖੁਰਾਕ ਵਿੱਚ ਪਾਲਕ, ਬਦਾਮ, ਐਵੋਕਾਡੋ, ਕੇਲਾ, ਬੀਨਜ਼, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਵਿੱਚ ਸ਼ਾਮਿਲ ਕਰੋ। ਇਹ ਪੀਰੀਅਡ ਦੇ ਦਰਦ ਨੂੰ ਤਾਂ ਘਟਾਏਗਾ ਹੀ ਇਸਦੇ ਨਾਲ ਹੀ ਇਹ ਸਿਰ ਦਰਦ, ਨੀਂਦ ਅਤੇ ਤਣਾਅ ਘਟਾਉਣ ਵਿੱਚ ਵੀ ਸਹਾਇਤਾ ਕਰੇਗਾ।
5. ਕੈਲਸ਼ੀਅਮ (Calcium)
ਪੀਰੀਅਡਜ਼ ਦੌਰਾਨ ਸਿਹਤਮੰਦ ਰਹਿਣ ਲਈ ਰੋਜ਼ਾਨਾ ਖੁਰਾਕ ਵਿੱਚ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਕਰੋ। ਇਸ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ। ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਡੇਅਰੀ ਉਤਪਾਦ, ਸੁੱਕੇ ਮੇਵੇ, ਬਰੋਕਲੀ, ਹਰੀਆਂ ਪੱਤੇਦਾਰ ਸਬਜ਼ੀਆਂ, ਕੇਲੇ, ਸੰਤਰੇ, ਸੋਇਆ, ਓਟਮੀਲ ਆਦਿ ਦਾ ਸੇਵਨ ਕਰੋ।