ਲੁਧਿਆਣਾ ਦੇ ਸਿੱਧਵਾਂ ਕੈਨਾਲ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦ ਇਕ ਸਵਿਫਟ ਕਾਰ ਨਹਿਰ ਵਿਚ ਡਿਗ ਗਈ। ਕਾਰ ਵਿਚ 3 ਲੜਕੇ ਇਕ ਲੜਕੀ ਸਵਾਰ ਸਨ। ਜਿਨ੍ਹਾਂ ਵਿੱਚੋਂ 2 ਲੜਕਿਆਂ ਅਤੇ ਇਕ ਲੜਕੀ ਦੀ ਮੌਤ ਹੋ ਗਈ।
ਜਦਕਿ ਇੱਕ ਨੌਜਵਾਨ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਜ਼ਖਮੀ ਹੋਏ ਲੜਕੇ ਨੂੰ ਸਥਾਨਿਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਜੁਆਇੰਟ ਕਮਿਸਨਰ ਆਫ ਪੁਲਿਸ ਦੀਪਕ ਪਾਰਕ ਪਹੁੰਚੇ ਏ ਸੀ ਪੀ ਨੇ ਜਾਣਕਾਰੀ ਦਿਤੀ ਕਿ ਰਾਹੁਲ, ਪਾਹੁਲ, ਪ੍ਰਭਜੋਤ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਤੇ ਤ੍ਰਿਸ਼ਾ ਨਾਮੀ ਲੜਕੀ ਦਿੱਲੀ ਦੀ ਵਸਨੀਕ ਸੀ। ਇਹ ਸਾਰੇ ਅੱਜ ਲੁਧਿਆਣਾ ਘੁੰਮਣ ਆਏ ਹੋਏ ਸਨ।
ਵਾਪਸੀ ਸਮੇਂ ਜਦੋਂ ਇਹ ਸਾਰੇ ਸਾਊਥ ਸਿਟੀ ਜਾ ਰਹੇ ਸਨ ਤਾਂ ਅਚਾਨਕ ਕਾਰ ਚਲਾ ਰਹੇ ਨੌਜਵਾਨ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨਹਿਰ ਵਿਚ ਜਾ ਡਿੱਗੀ।
ਚਾਰੇ ਨੌਜਵਾਨ ਨਹਿਰ ਵਿਚ ਜਾ ਡਿੱਗੇ। ਰਾਹੁਲ ਨੂੰ ਤਾਂ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਤੇ ਬਾਕੀ ਤਿੰਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਲੜਕੇ-ਲੜਕੀਆਂ ਦੀ ਉਮਰ 18 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ :ਢਿੱਲਵਾਂ ਕਤਲ ਕਾਂਡ ਦਾ ਮਾਸਟਰਮਾਈਂਡ ਗੁਰਦੀਪ ਸਿੰਘ ਉਰਫ ਸੈਣੀ ਗ੍ਰਿਫਤਾਰ, ਭੇਜਿਆ ਪੁਲਿਸ ਰਿਮਾਂਡ ‘ਤੇ