ਕਰਨਾਟਕ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਹਲਚਲ ਮੱਚ ਗਈ ਹੈ। ਸੋਮਵਾਰ ਨੂੰ ਬੀ.ਐੱਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਅਸਤੀਫਾ ਉਦੋਂ ਦਿੱਤਾ ਗਿਆ ਹੈ, ਜਦੋਂ ਕਰਨਾਟਕ ਦੀ ਭਾਜਪਾ ਸਰਕਾਰ ਨੇ ਅੱਜ ਹੀ ਦੋ ਸਾਲ ਪੂਰੇ ਕੀਤੇ ਹਨ, ਅਜਿਹੀ ਸਥਿਤੀ ਵਿੱਚ ਹੁਣ ਸਾਰਿਆਂ ਦੀ ਨਜ਼ਰ ਇਸ ਪਾਸੇ ਹੈ ਕਿ ਹੁਣ ਭਾਜਪਾ ਕਿਸ ਨੂੰ ਰਾਜ ਦੀ ਕਮਾਨ ਸੌਂਪੇਗੀ। ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਬੀ.ਐੱਸ. ਯੇਦੀਯੁਰੱਪਾ ਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਲਈ ਉਨ੍ਹਾਂ ਨੇ ਬਹੁਤ ਕੁੱਝ ਕਰਨਾ ਹੈ। ਸਾਨੂੰ ਸਾਰਿਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਯੇਦੀਯੁਰੱਪਾ ਨੇ ਕਿਹਾ ਕਿ ਉਹ ਹਮੇਸ਼ਾ ਮੁਸ਼ਕਿਲ ਵਿੱਚੋਂ ਲੰਘੇ ਹਨ। ਕਰਨਾਟਕ ਵਿੱਚ ਬੀਜੇਪੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ ਬੀ.ਐੱਸ. ਯੇਦੀਯੁਰੱਪਾ ਵੀ ਸਵੇਰ ਤੋਂ ਹੀ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈ ਰਹੇ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ਐਸਜੀਪੀਸੀ ਵੱਲੋ ਮਿਲੀ ਵਧਾਈ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਸਿੱਧੂ, ਭਾਜਪਾ ਨੇ ਕਿਹਾ – ‘ਸਿੱਧੂ ਨੇ ਖ਼ੁਦ ਲਿਖੀ ਸਕ੍ਰਿਪਟ’
ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕਰਨਾਟਕ ਦੀ ਰਾਜਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਸਨ। ਹਾਲ ਹੀ ਵਿੱਚ ਬੀ.ਐੱਸ. ਯੇਦੀਯੁਰੱਪਾ ਨਵੀਂ ਦਿੱਲੀ ਆਏ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਫਿਰ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਯੇਦੀਯੁਰੱਪਾ ਆਪਣਾ ਅਹੁਦਾ ਛੱਡ ਸਕਦੇ ਹਨ।
ਇਹ ਵੀ ਦੇਖੋ : ‘AAP ਦਾ CM ਚਿਹਰਾ Sidhu ਨਾਲੋਂ ਹਜਾਰ ਗੁਣਾ ਚੰਗਾ ਹੋਏਗਾ ਜੋ Punjab ਦੀ ਅਵਾਜ਼ ਬਣੇਗਾ’’ ਬਲਜਿੰਦਰ ਕੌਰ ਦੀ ਇੰਟਰਵਿਯੂ