ਗਰਭ ਅਵਸਥਾ ਦੌਰਾਨ ਮਹਿਲਾਵਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦਾ ਕੰਮ, ਖਾਣ-ਪੀਣ ਦਾ ਅਸਰ ਗਰਭ ਵਿੱਚ ਪਲ ਰਹੇ ਬੱਚੇ ‘ਤੇ ਪੈਂਦਾ ਹੈ। ਇਸ ਦੌਰਾਨ ਮਹਿਲਾਵਾਂ ਨੂੰ ਕਸਰਤ ਕਰਨਾ, ਵਧੀਆ ਖਾਣ-ਪੀਣ ਅਤੇ ਕਮਰੇ ਵਿੱਚ ਸੁੰਦਰ ਤਸਵੀਰਾਂ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਉੱਥੇ ਹੀ ਇਸ ਦੌਰਾਨ ਇਸ ਸਬੰਧ ਨਾ ਬਣਾਉਣ ਲਈ ਵੀ ਕਿਹਾ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਗਰਭ ਅਵਸਥਾ ਦੌਰਾਨ ਅਜਿਹਾ ਕਰਨਾ ਸਹੀ ਹੈ ਜਾਂ ਗਲਤ….
ਇਹ ਵੀ ਪੜ੍ਹੋ: ਭੁੱਲ ਕੇ ਵੀ ਨਾ ਪੀਓ ਕੱਚਾ ਦੁੱਧ, ਸਰੀਰ ਨੂੰ ਹੋ ਸਕਦੀਆਂ ਹਨ ਗੰਭੀਰ ਸਮੱਸਿਆਵਾਂ
ਕੀ ਹੈ ਮਾਹਿਰਾਂ ਦੀ ਰਾਏ?
ਮਾਹਿਰਾਂ ਅਨੁਸਾਰ ਗਰਭ ਅਵਸਥਾ ਵਿੱਚ ਸਬੰਧ ਬਣਾਉਣ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ, ਪਰ ਹਾਈ ਰਿਸਕ ਗਰਭ ਅਵਸਥਾ ਵਿੱਚ ਸਰੀਰਕ ਸਬੰਧਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉੱਥੇ ਹੀ ਡਾਕਟਰ ਪਹਿਲੇ ਤਿੰਨ ਮਹੀਨੇ ਇਸ ਤੋਂ ਪਰਹੇਜ਼ ਕਰਨ ਲਈ ਕਹਿੰਦੇ ਹਨ ਕਿਉਂਕਿ ਇਸ ਸਮੇਂ ਉਨ੍ਹਾਂ ਨੂੰ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ।
Pregnancy ‘ਚ ਵਧਦੀ ਹੈ ਚਾਹਤ
ਦਰਅਸਲ, ਹਾਰਮੋਨਜ਼ ਵਿੱਚ ਤਬਦੀਲੀਆਂ ਦੇ ਕਾਰਨ ਇਸ ਦੌਰਾਨ ਮਹਿਲਾਵਾਂ ਵਿੱਚ ਸਬੰਧ ਬਣਾਉਣ ਦੀ ਇੱਛਾ ਵੱਧ ਜਾਂਦੀ ਹੈ। ਪਰ ਜਦੋਂ ਮਾਮਲਾ ਹਾਈ ਰਿਸਕ ਪ੍ਰੈਗਨੈਂਸੀ ਦਾ ਹੁੰਦਾ ਹੈ ਤਾਂ ਮਹਿਲਾਵਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਆਮ ਗਰਭ ਅਵਸਥਾ ਵਿੱਚ ਮਾਹਿਰ ਇਸ ਤੋਂ ਦੂਰ ਰਹਿਣ ਲਈ ਨਹੀਂ ਕਹਿੰਦੇ।
ਇਹ ਵੀ ਪੜ੍ਹੋ: ਆਪਣੀ Diet ‘ਚ ਸ਼ਾਮਿਲ ਕਰੋ ਇਹ ਚੀਜ਼ਾਂ, Periods ਨਾਲ ਜੁੜੀ ਹਰ ਸਮੱਸਿਆ ਤੋਂ ਮਿਲੇਗਾ ਆਰਾਮ
ਜਾਣੋ ਕਿਸ ਮਹੀਨੇ ‘ਚ ਸਬੰਧ ਬਣਾਉਣਾ ਹੈ ਸੁਰੱਖਿਅਤ
ਪਹਿਲੇ ਤਿੰਨ ਮਹੀਨਿਆਂ ਵਿੱਚ ਗਰਭਪਾਤ ਦਾ ਵਧੇਰੇ ਖਤਰਾ ਹੋਣ ਕਾਰਨ ਤੁਹਾਡੀ ਇੱਕ ਗਲਤੀ ਮੁਸੀਬਤ ਬਣ ਸਕਦੀ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ਦੇ ਨੌਵੇਂ ਮਹੀਨੇ ਵਿੱਚ ਵੀ ਸਰੀਰਕ ਸਬੰਧ ਨਾ ਬਣਾਉਣ ਲਈ ਕਿਹਾ ਜਾਂਦਾ ਹੈ। ਜੇ ਤੁਸੀਂ ਵਿਚਕਾਰਲੇ ਮਹੀਨਿਆਂ ਵਿੱਚ ਸਬੰਧ ਬਣਾ ਰਹੇ ਹੋ, ਤਾਂ ਮਿਸ਼ਨਰੀ ਸਥਿਤੀ ਤੋਂ ਬਚੋ। ਸਰੀਰਕ ਸੰਬੰਧ ਬਣਾਉਣ ਸਮੇਂ ਸਫਾਈ, ਸੁਰੱਖਿਆ, ਸਾਥੀ ਦੇ ਆਰਾਮ ਅਤੇ ਸਥਿਤੀ ਦਾ ਧਿਆਨ ਰੱਖੋ।
ਇਹ ਵੀ ਦੇਖੋ: ਪਾਣੀ ਦੀ ਕਮੀ ਨਾਲ ਹੁੰਦੀਆਂ ਹਨ ਔਰਤਾਂ ਨੂੰ ਇਹ ਬੀਮਾਰੀਆਂ