ਦਿੱਲੀ ਵਿੱਚ ਭਾਰੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ, ਪਰ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਅਤੇ ਡੀਟੀਸੀ ਬੱਸਾਂ ਵਿੱਚ ਪਾਣੀ ਦਾਖਲ ਹੋਣ ਦੀਆਂ ਖਬਰਾਂ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਦਰਅਸਲ, ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਧੌਲਾ ਕੂਆਨ ਵਿਖੇ ਲੰਬੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੰਨਾ ਹੀ ਨਹੀਂ, ਭਾਰੀ ਮੀਂਹ ਕਾਰਨ ਆਈਟੀਓ ਇਲਾਕੇ ਵਿੱਚ ਟ੍ਰੈਫਿਕ ਜਾਮ ਹੋ ਗਿਆ ਹੈ । ਜਦੋਂਕਿ ਕਈ ਰੂਟਾਂ ‘ਤੇ ਮੀਂਹ ਪੈਣ ਕਾਰਨ ਟ੍ਰੈਫਿਕ ਸਿਸਟਮ ਵੀ ਠੱਪ ਹੋ ਗਿਆ ਹੈ।
ਇਹ ਵੀ ਪੜ੍ਹੋ: ਵੱਡਾ ਫੇਰਬਦਲ : ਪੰਜਾਬ ਸਰਕਾਰ ਵੱਲੋਂ 11 IAS ਤੇ 43 PCS ਅਧਿਕਾਰੀਆਂ ਦੇ ਹੋਏ ਟਰਾਂਸਫਰ
ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਮੀਂਹ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਏਅਰਪੋਰਟ ਰੋਡ ‘ਤੇ ਡੀਸੀਸੀ ਬੱਸਾਂ ਵਿੱਚਪਾਣੀ ਦਾਖਲ ਹੋ ਗਿਆ।
ਇਸ ਦੌਰਾਨ ਬੱਸ ਵਿੱਚ ਸਵਾਰ ਲੋਕ ਪਾਣੀ ਤੋਂ ਬਚਦੇ ਨਜ਼ਰ ਆਏ । ਭਾਰੀ ਮੀਂਹ ਕਾਰਨ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਆਈਆਂ ਹਨ ।
ਦੱਸ ਦੇਈਏ ਕਿ ਆਈਐਮਡੀ ਨੇ ਐਤਵਾਰ ਨੂੰ ਦਿੱਲੀ ਵਿੱਚ ਸੋਮਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਸੀ ਅਤੇ ਸ਼ਾਮ ਨੂੰ ਹਲਕੀ ਬਾਰਿਸ਼ ਦਾ ਅਨੁਮਾਨ ਜਤਾਇਆ ਸੀ। ਵਿਭਾਗ ਨੇ ਮੰਗਲਵਾਰ ਲਈ ਆਰੇਂਜ ਅਲਰਟ ਜਾਰੀ ਕਰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।