Periods ਵਿੱਚ ਬਲੀਡਿੰਗ ਨਾਲ ਨਜਿੱਠਣ ਪਹਿਲਾਂ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਸੀ, ਉੱਥੇ ਹੀ ਹੁਣ ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਸੁਰੱਖਿਅਤ ਵਿਕਲਪ ਮੌਜੂਦ ਹਨ। ਮੋਜਜੋਦਾ ਸਮੇਂ ਵਿੱਚ Sanitary pads ਤੋਂ ਇਲਾਵਾ Menstrual cup ਅਤੇ Tampons ਦੀ ਵਰਤੋਂ ਵੱਧ ਰਹੀ ਹੈ, ਜੋ ਨੈਪਕਿਨਜ਼ ਦੀ ਤਰ੍ਹਾਂ ਕੰਮ ਕਰਦੇ ਹਨ।
ਜਿਨ੍ਹਾਂ ਮਹਿਲਾਵਾਂ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੈ ਉਨ੍ਹਾਂ ਲਈ Tampons ਇੱਕ ਵਧੀਆ ਵਿਕਲਪ ਹਨ, ਪਰ Tampon ਲਗਾਉਣ ਸਮੇਂ ਕੀਤੀ ਗਈ ਇੱਕ ਗਲਤੀ ਤੁਹਾਡੇ Private Part ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਤੁਹਾਨੂੰ ਇਸ ਦੀ ਵਰਤੋਂ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਰਤ ‘ਚ ਪੀਓ ਇਸ Healthy Drink, ਵਧੇਗੀ ਇਮਿਊਨਟੀ ਅਤੇ ਕਮਜ਼ੋਰੀ ਤੋਂ ਮਿਲੇਗਾ ਛੁਟਕਾਰਾ
ਕੀ Tampons ਨਾਲ ਜਾ ਸਕਦੀ ਹੈ Virginity?
ਦਰਅਸਲ, ਕੁਆਰੀਆਂ ਕੁੜੀਆਂ ਇਸ ਦੀ ਵਰਤੋਂ ਕਰਨ ਤੋਂ ਝਿਜਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਹਾਈਮਨ ਰਪਚਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਕੁੜੀਆਂ ਆਪਣੀ Virginity ਗੁਆ ਦੇਣਗੀਆਂ।
Menstrual cup ਅਤੇ Tampons ਹਾਈਮਨ ਨੂੰ ਖੋਲ੍ਹ ਸਕਦੇ ਹਨ। ਹਾਈਮਨ ਟਿਸ਼ੂ ਦਾ ਪਤਲਾ ਟੁਕੜਾ ਹੁੰਦਾ ਹੈ ਜੋ ਯੋਨੀ ਦੇ ਅੰਦਰ ਹੁੰਦਾ ਹੈ। ਹਾਲਾਂਕਿ, ਇਸ ਨਾਲ Virginity ਨੂੰ ਕੋਈ ਖਤਰਾ ਨਹੀਂ ਹੈ।
Tampons ਦੀਆਂ ਕਿਸਮਾਂ
ਕੁਝ ਮਹਿਲਾਵਾਂ ਪੂਰੇ Periods ਵਿੱਚ ਇੱਕ ਹੀ size ਦੇ Tampon ਦੀ ਵਰਤੋਂ ਕਰਦੀਆਂ ਹਨ, ਜਦੋਂ ਕਿ ਇਹ ਅਲੱਗ-ਅਲੱਗ size ਵਿੱਚ ਆਉਂਦੇ ਹਨ, ਜਿਸਨੂੰ Periods Blood Flow ਦੇ ਅਨੁਸਾਰ ਵਰਤਿਆ ਜਾਂਦਾ ਹੈ। ਦਰਅਸਲ, ਜਵਾਨ ਕੁੜੀਆਂ ਲਈ Light Tampon ਬਣਾਇਆ ਗਿਆ ਹੈ, ਜੋ Vagina ਵਿੱਚ ਅਸਾਨੀ ਨਾਲ ਫਿੱਟ ਹੋ ਜਾਂਦਾ ਹੈ।
ਉੱਥੇ ਹੀ Regular Tampon ਦਾ size ਲਾਈਟ ਤੋਂ ਥੋੜ੍ਹਾ ਵੱਡਾ ਹੁੰਦਾ ਹੈ। ਇਸ ਵਿੱਚ ਲੰਬੇ ਸਮੇਂ ਲਈ Blood Flow ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਹਾਲਾਂਕਿ, ਖੂਨ ਦੇ ਘੱਟ ਵਹਾਅ ਵਿਚ ਇਸ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ। Super Tampon ਉਨ੍ਹਾਂ ਮਹਿਲਾਵਾਂ ਲਈ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ bleeding ਹੁੰਦੀ ਹੈ। ਜੇਕਰ ਤੁਸੀ ਵੀ ਇੱਕ ਦਿਨ ਵਿੱਚ 3-4 ਪੈਡਸ ਬਦਲਦੇ ਹੋ ਤਾਂ ਇਸਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ: Pregnancy ‘ਚ Relation ਬਣਾਉਣਾ safe ਹੈ ਜਾਂ ਨਹੀਂ, ਜਾਣੋ ਮਾਹਿਰ ਦੀ ਰਾਏ
Tampon ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ
– ਦਰਅਸਲ, ਕੁਝ ਲੜਕੀਆਂ tampon ਲਗਾਉਂਦੇ ਸਮੇਂ ਆਪਣੇ ਹੱਥ ਨਹੀਂ ਧੋਂਦੀਆਂ। ਜਿਸ ਕਾਰਨ ਹੱਥਾਂ ‘ਤੇ ਲੱਗੇ ਲੱਖਾਂ ਬੈਕਟੀਰੀਆ tampon ਰਾਹੀਂ vagina ਅਤੇ ਫਿਰ ਸਰੀਰ ਵਿੱਚ ਪਹੁੰਚ ਸਕਦੇ ਹਨ।
– ਬਹੁਤ ਸਾਰੀਆਂ ਮਹਿਲਾਵਾਂ tampon ਨੂੰ ਯੋਨੀ ਦੇ ਅੰਦਰ ਸਹੀ ਢੰਗ ਨਾਲ ਨਹੀਂ ਲਗਾਉਂਦੀਆਂ, ਜਿਸ ਕਾਰਨ ਉਹ ਦਿਨ ਭਰ ਬੇਅਰਾਮੀ ਮਹਿਸੂਸ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਇਸ ਨੂੰ ਗਲਤ ਜਗ੍ਹਾ ‘ਤੇ ਲਗਾਉਣ ਤੋਂ ਬਚਣਾ ਚਾਹੀਦਾ ਹੈ।
– ਕੁਝ ਮਹਿਲਾਵਾਂ Periods ਖਤਮ ਹੋਣ ਦੇ ਬਾਅਦ ਜਾਂ ਸ਼ੁਰੂ ਹੋਣ ਤੋਂ ਪਹਿਲਾਂ tampon ਲਗਾ ਲੈਂਦੀਆਂ ਹਨ, ਪਰ ਇਸ ਨਾਲ vagina ਦਾ pH ਬੈਲੈਂਸ ਵਿਗੜ ਜਾਂਦਾ ਹੈ, ਜੋ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
4. ਯਾਦ ਰੱਖੋ ਕਿ ਜੇ tampon ਗਲਤੀ ਨਾਲ ਜ਼ਮੀਨ ‘ਤੇ ਡਿੱਗ ਜਾਵੇ ਤਾਂ ਇਸ ਦੀ ਵਰਤੋਂ ਨਾ ਕਰੋ, ਬਲਕਿ ਇਸਨੂੰ ਸੁੱਟ ਦਿਓ। ਨਹੀਂ ਤਾਂ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।
ਇਹ ਵੀ ਦੇਖੋ: ਜਾਣੋ Periods ‘ਚ ਕਿਉਂ ਆਉਂਦੀਆਂ ਹਨ ਖੂਨ ਦੀਆਂ ਗੱਠਾਂ ? ਅਪਣਾਓ ਇਹ ਘਰੇਲੂ ਨੁਸਖ਼ੇ