ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲੈ ਲਿਆ ਹੈ । ਮੰਗਲਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਰਾਜ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਹੁਣ ਮੁੱਖ ਮੰਤਰੀ ਹੋਣਗੇ ।
ਬੋਮਈ ਦੇ ਮੁੱਖ ਮੰਤਰੀ ਬਣਨ ਦਾ ਪ੍ਰਸਤਾਵ ਖੁਦ CM ਬੀ.ਐੱਸ. ਯੇਦੀਯੁਰੱਪਾ ਨੇ ਰੱਖਿਆ । ਬੋਮਈ ਅੱਜ ਯਾਨੀ ਕਿ ਬੁੱਧਵਾਰ ਸਵੇਰੇ 11 ਵਜੇ ਸਹੁੰ ਚੁੱਕਣਗੇ ।ਦਰਅਸਲ, ਇਸ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਰਾਜ ਵਿੱਚ ਤਿੰਨ ਡਿਪਟੀ ਸੀਐਮ ਵੀ ਬਣਾਏ ਜਾ ਸਕਦੇ ਹਨ । ਭਾਜਪਾ ਦੇ ਸੂਤਰਾਂ ਅਨੁਸਾਰ ਆਰ. ਅਸ਼ੋਕ, ਗੋਵਿੰਦ ਕਰਜੋਲ ਅਤੇ ਬੀ. ਸ੍ਰੀਰਾਮਾਲੂ ਸ਼ਾਮਿਲ ਹਨ।
ਇਹ ਵੀ ਪੜ੍ਹੋ: Ex ਬੁਆਏਫ੍ਰੈਂਡ ਨੇ ਜਿੱਤਿਆ ਓਲੰਪਿਕ ਮੈਡਲ, ਲੜਕੀ ਨੇ ਕਿਹਾ – ‘ਬ੍ਰੇਕਅੱਪ ਕਰ ਕੀਤੀ ਗਲਤੀ…’
ਦੱਸ ਦੇਈਏ ਕਿ ਅਸ਼ੋਕ ਯੇਦੀਯੁਰੱਪਾ ਦੀ ਸਰਕਾਰ ਵਿੱਚ ਮਾਲ ਮੰਤਰੀ ਸਨ । ਉੱਥੇ ਹੀ ਗੋਵਿੰਦ ਕਰਜੋਲ ਪਹਿਲਾਂ ਹੀ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ। ਇਸਦੇ ਨਾਲ ਹੀ ਸ਼੍ਰੀਰਾਮਲੂ ਕਰਨਾਟਕ ਸਰਕਾਰ ਵਿੱਚ ਸਮਾਜ ਭਲਾਈ ਮੰਤਰੀ ਸਨ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਸਵਰਾਜ ਬੋਮਈ ਅਤੇ ਜਗਦੀਸ਼ ਸ਼ੈਟਾਰ ਨੇ ਮੰਗਲਵਾਰ ਸ਼ਾਮ ਨੂੰ ਹੀ ਬੈਂਗਲੌਰ ਵਿੱਚ ਨਿਗਰਾਨ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਜੀ ਕਿਸ਼ਨ ਰੈਡੀ ਨਾਲ ਮੁਲਾਕਾਤ ਕੀਤੀ ਸੀ । ਯੇਦੀਯੁਰੱਪਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਬੋਮਈ ਦੇ ਨਾਲ-ਨਾਲ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵਿਸ਼ੇਸ਼ਵਰ ਹੇਗੜੇ ਕਾਗੇਰੀ, ਕੇਂਦਰੀ ਕੋਲਾ ਮਾਈਨਿੰਗ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕਰਨਾਟਕ ਦੇ ਕੋਲਾ ਅਤੇ ਮਾਈਨਿੰਗ ਮੰਤਰੀ ਮੁਰਗੇਸ਼ ਨਿਰਾਨੀ ਦਾ ਨਾਮ ਚਰਚਾ ਵਿੱਚ ਸੀ।
ਦੱਸ ਦੇਈਏ ਕਿ ਯੇਦੀਯੁਰੱਪਾ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਰਾਜਪਾਲ ਨੇ ਯੇਦੀਯੁਰੱਪਾ ਦੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਸੀ ਅਤੇ ਉਸਦੀ ਅਗਵਾਈ ਵਾਲੇ ਮੰਤਰੀਆਂ ਦੀ ਸਭਾ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਸੀ, ਪਰ ਬਦਲਵੇਂ ਪ੍ਰਬੰਧ ਹੋਣ ਤੱਕ ਮੁੱਖ ਮੰਤਰੀ ਵਜੋਂ ਸੇਵਾ ਜਾਰੀ ਰੱਖਣ ਲਈ ਕਿਹਾ ਗਿਆ ਸੀ।
ਇਹ ਵੀ ਦੇਖੋ: ਰਾਤੀ ਮੁੰਡਾ-ਕੁੜੀ ਅੰਦਰ ਵੜੇ, ਸ਼ਟਰ ਹੋਇਆ ਬੰਦ, ਦੇਖੋ ਫਿਰ ਬੰਦ ਸ਼ਟਰ ਦੇ ਪਿੱਛੇ ਦਾ ਨਜ਼ਾਰਾ…