ਅੰਮ੍ਰਿਤਸਰ:- ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਨੈਸ਼ਨਲ ਇੰਟਰਨੈਸ਼ਨਲ ਪਧਰ ਦੇ ਕੋਚ ਅੱਜ ਆਪਣੀ ਮੰਗਾ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦੇ ਨਜਰ ਆਏ। ਜਿਸਦੇ ਚੱਲਦੇ ਅੱਜ ਉਹਨਾ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਬੀਤੇ 15 ਸਾਲਾ ਤੋਂ ਸਾਡੇ ਤੋਂ ਨਿਗੁਣੀਆ ਤਨਖਾਹਾਂ ‘ਤੇ ਨੌਕਰੀ ਕਰਵਾ ਰਹੀ ਹੈ ਪਰ ਅੱਜ ਤੱਕ ਨਾ ਸਾਨੂੰ ਰੈਗੂਲਰ ਕੀਤਾ ਹੈ ਅਤੇ ਨਾ ਹੀ ਸਾਡੀਆਂ ਤਨਖਾਹਾਂ ਵਿਚ ਵਾਧਾ ਹੋਇਆ ਹੈ।
ਇਸ ਸੰਬਧੀ ਵੱਖ-ਵੱਖ ਰਾਜਾਂ ਤੋਂ ਆਏ ਨੈਸ਼ਨਲ ਇੰਟਰਨੈਸ਼ਨਲ ਕੋਚ ਰਾਜਵਿੰਦਰ ਕੌਰ, ਜਸਵੰਤ ਸਿੰਘ ਢਿਲੋਂ, ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਦਿਨ ਵਿਚ 3 ਵਾਰ ਗਰਾਉਡ ਵਿਚ ਆਉਣਾ ਪੈਦਾ ਹੈ ਜਿਸਦੇ ਚਲਦੇ 15 ਹਜਾਰ ਦੀ ਤਨਖ਼ਾਹ ਵਿਚੌ 6 ਹਜਾਰ ਪੈਟਰੋਲ ਦਾ ਲੱਗ ਜਾਂਦਾ ਅਤੇ ਘਰ ਚਲਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਪਰ ਸਰਕਾਰ ਹੈ ਕਿ ਬੀਤੇ 15 ਸਾਲਾ ਤੌ ਸਾਡੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀ ਕਰ ਰਹੀ ਅਤੇ ਨਾ ਹੀ ਸਾਨੂੰ ਰੈਗੂਲਰ ਕਰ ਰਹੀ ਹੈ। ਜਿਸਦੇ ਚੱਲਦੇ ਸਰਕਾਰ ਪ੍ਰਤੀ ਕਾਫੀ ਰੋਸ ਹੈ। ਦੇਸ਼ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਦੀ ਸਰਕਾਰ ਕੋਈ ਸਾਰ ਨਹੀ ਲੈ ਰਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੀਆਂ ਮੰਗਾ ਵੱਲ ਧਿਆਨ ਦੇਵੇ ਅਤੇ ਸਾਨੂੰ ਰੈਗੂਲਰ ਕਰਨ ਬਾਰੇ ਵਿਚਾਰ ਕਰੇ।