ਕੁੜੀਆਂ ਅਤੇ ਮਹਿਲਾਵਾਂ ਨੂੰ ਹਰ ਮਹੀਨੇ Periods ਤੋਂ ਲੰਘਣਾ ਪੈਂਦਾ ਹੈ। ਇਸ ਦੇ ਨਾਲ ਹੀ ਲੜਕੀਆਂ ਨੂੰ ਤੰਦਰੁਸਤ ਰਹਿਣ ਲਈ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਵੀ ਲੋੜ ਹੁੰਦੀ ਹੈ। ਉੱਥੇ ਹੀ ਮਾਨਸੂਨ ਦੌਰਾਨ ਇਨਫੈਕਸ਼ਨ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਸਾਫ਼-ਸਫਾਈ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਨਹੀਂ ਤਾਂ Urinary Tract Infection ਅਤੇ Vaginal ਇਨਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਲੰਬੇ ਸਮੇਂ ਤੱਕ ਇੱਕੋ napkin ਵਰਤਣ ਤੋਂ ਕਰੋ ਪਰਹੇਜ਼
ਕੁਝ ਕੁੜੀਆਂ ਲੰਬੇ ਸਮੇਂ ਲਈ ਇੱਕ ਹੀ napkin ਦੀ ਵਰਤੋਂ ਕਰਦੀਆਂ ਹਨ। ਪਰ ਇਸਨੂੰ 5-6 ਘੰਟਿਆਂ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਨਸੂਨ ਵਿੱਚ ਇਨਫੈਕਸ਼ਨ ਦੇ ਜੋਖਮ ਤੋਂ ਬਚਣ ਲਈ ਇਸ ਨੂੰ 3-4 ਘੰਟਿਆਂ ਵਿੱਚ ਬਦਲੋ।
ਇਹ ਵੀ ਪੜ੍ਹੋ: Tampon ਲਗਾਉਣ ਵਾਲੀਆਂ ਕੁੜੀਆਂ ਲਈ ਜ਼ਰੂਰੀ ਖਬਰ, Private Part ਨੂੰ ਹੋ ਸਕਦੈ ਨੁਕਸਾਨ
ਸਫ਼ਾਈ ਦਾ ਰੱਖੋ ਖਾਸ ਧਿਆਨ
ਪੀਰੀਅਡਜ਼ ਦੇ ਦਿਨਾਂ ਵਿੱਚ ਪ੍ਰਾਈਵੇਟ ਪਾਰਟ ਗਿੱਲਾਪਣ ਜ਼ਿਆਦਾ ਮਹਿਸੂਸ ਹੁੰਦਾ ਹੈ। ਮੀਂਹ ਕਾਰਨ ਮੌਸਮ ਵੀ ਨਮੀ ਵਾਲਾ ਰਹਿੰਦਾ ਹੈ । ਉੱਥੇ ਹੀ ਕਈ ਕੁੜੀਆਂ ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ ਪ੍ਰਾਈਵੇਟ ਪਾਰਟ ਨੂੰ ਸੁਕਾਉਂਦੀਆਂ ਨਹੀਂ। ਇਸ ਦੇ ਕਾਰਨ ਗਿੱਲਾਪਣ ਰਹਿਣ ਦੇ ਨਾਲ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ ਉਸ ਏਰੀਆ ਨੂੰ ਟਿਸ਼ੂ ਪੇਪਰ ਨਾਲ ਸਾਫ ਕਰੋ।
ਸਾਬਣ ਦੀ ਵਰਤੋਂ ਕਰਨ ਤੋਂ ਕਰੋ ਪਰਹੇਜ਼
ਕੁਝ ਮਹਿਲਾਵਾਂ ਪੀਰੀਅਡਸ ਦੌਰਾਨ ਵੀ ਪ੍ਰਾਈਵੇਟ ਪਾਰਟ ਨੂੰ ਸਾਬਣ ਨਾਲ ਸਾਫ ਕਰਦੀਆਂ ਹਨ। ਪਰ ਇਸ ਨਾਲ ਨੈਚੁਰਲ ਪੀਐਚ ਲੈਵਲ ਖਰਾਬ ਹੋਣ ਲੱਗਦਾ ਹੈ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਖਾਸ ਤੌਰ ‘ਤੇ Intimate Wash ਦੀ ਵਰਤੋਂ ਕਰੋ।
ਇਹ ਵੀ ਪੜ੍ਹੋ: Pregnancy ‘ਚ Relation ਬਣਾਉਣਾ safe ਹੈ ਜਾਂ ਨਹੀਂ, ਜਾਣੋ ਮਾਹਿਰ ਦੀ ਰਾਏ
ਕੋਸੇ ਪਾਣੀ ਨਾਲ ਕਰੋ ਸਫ਼ਾਈ
Periods ਦੇ ਦਿਨਾਂ ਵਿੱਚ ਸੌਣ ਤੋਂ ਪਹਿਲਾਂ ਪ੍ਰਾਈਵੇਟ ਪਾਰਟ ਨੂੰ ਕੋਸੇ ਪਾਣੀ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਪੇਪਰ ਨੈਪਕਿਨ ਨਾਲ ਇਸਨੂੰ ਸੁਕਾ ਕੇ ਨੈਪਕਿਨ ਰੱਖੋ।
Public Toilet ਦੀ ਵਰਤੋਂ ਕਰਨ ਤੋਂ ਬਚੋ
Periods ਦੌਰਾਨ ਪਬਲਿਕ ਟਾਇਲਟ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਜੇ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ, ਤਾਂ ਪਹਿਲਾਂ ਸੈਨੀਟਾਈਜ਼ਰ ਜਾਂ ਟਾਇਲਟ ਸਪਰੇਅ ਦੀ ਵਰਤੋਂ ਕਰੋ। ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ ਫਲੱਸ਼ ਜ਼ਰੂਰ ਕਰੋ।
ਇਹ ਵੀ ਦੇਖੋ: ਜਾਣੋ Periods ‘ਚ ਕਿਉਂ ਆਉਂਦੀਆਂ ਹਨ ਖੂਨ ਦੀਆਂ ਗੱਠਾਂ ? ਅਪਣਾਓ ਇਹ ਘਰੇਲੂ ਨੁਸਖ਼ੇ