ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਨਾਨਈ ਪਿੰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਭਾਜਪਾ ਦੇ ਗੜ੍ਹ ਵਿੱਚ ਹੀ ਜਨਤਾ ਵੱਲੋ ਵਿਧਾਇਕ ਕਮਲ ਮਲਿਕ ਦਾ ਸਖਤ ਵਿਰੋਧ ਕੀਤਾ ਜਾਂ ਰਿਹਾ ਹੈ। ਦਰਅਸਲ ਇੱਥੇ ਲੋਕਾਂ ਨੇ ਵਿਧਾਇਕ ਨੂੰ ਗਲੀਆਂ ਵਿੱਚ ਇਕੱਠੇ ਹੋਏ ਸੀਵਰ ਦੇ ਪਾਣੀ ਵਿੱਚ ਪੈਦਲ ਤੁਰਨ ਦੇ ਲਈ ਮਜ਼ਬੂਰ ਕਰ ਦਿੱਤਾ।
ਕਿਉਂਕ ਵਿਧਾਇਕ ਬਣਨ ਤੋਂ ਬਾਅਦ, ਚਾਰ ਸਾਲਾਂ ਤੱਕ ਵਿਧਾਇਕ ਨਾ ਤਾਂ ਨਾਨਈ ਪਿੰਡ ਵਿੱਚ ਆਏ ਅਤੇ ਨਾ ਹੀ ਕੋਈ ਕੰਮ ਕੀਤਾ। ਜਦੋਂ ਵਿਧਾਇਕ ਇੱਕ ਸਭਾ ਨੂੰ ਸੰਬੋਧਨ ਕਰਨ ਲਈ ਪਿੰਡ ਪਹੁੰਚੇ ਤਾਂ ਜਨਤਾ ਨੇ ਜੰਮ ਕੇ ਖਰੀਆਂ ਖਰੀਆਂ ਸੁਣਾਈਆਂ। ਪਿੰਡ ਵਾਸੀ ਮੀਟਿੰਗ ਛੱਡ ਕੇ ਚਲੇ ਗਏ ਅਤੇ ਵਿਧਾਇਕ ਨੂੰ ਵੀ ਵਾਪਿਸ ਪਰਤਣਾ ਪਿਆ। ਦਰਅਸਲ, ਜਦੋਂ ਵਿਧਾਇਕ ਪਿੰਡ ਪਹੁੰਚੇ, ਤਾਂ ਲੋਕਾਂ ਨੇ ਉਨ੍ਹਾਂ ਨੂੰ ਪਿੰਡ ਦੀ ਦੁਰਦਸ਼ਾ ਤੋਂ ਜਾਣੂ ਕਰਵਾ ਦਿੱਤਾ। ਇਨਾ ਹੀ ਨਹੀਂ, ਪਿੰਡ ਵਾਸੀ ਉਨ੍ਹਾਂ ਨੂੰ ਪਾਣੀ ਨਾਲ ਭਰੀ ਸੜਕ ਦੇ ਵਿਚਕਾਰ ਲੈ ਗਏ ਅਤੇ ਪਾਣੀ ਵਿੱਚ ਤੁਰਨ ਦੇ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : ਕ੍ਰੂਨਲ ਪਾਂਡਿਆ ਦੇ ਸੰਪਰਕ ‘ਚ ਆਏ ਟੀਮ ਇੰਡੀਆ ਦੇ ਦੋ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ
ਪਿੰਡ ਵਾਸੀਆਂ ਨੇ ਵਿਧਾਇਕ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਵੀ ਪਿੰਡ ਨਹੀਂ ਆਏ। ਪਿੰਡ ਵਿੱਚ ਪਾਣੀ ਭਰਨ ਅਤੇ ਸਫਾਈ ਦਾ ਪ੍ਰਬੰਧ ਵਧੀਆ ਨਹੀਂ ਹੈ। ਇਸ ਤੋਂ ਬਾਅਦ, ਕੋਈ ਉਨ੍ਹਾਂ ਨੂੰ ਪਾਣੀ ਨਾਲ ਭਰੀ ਸੜਕ ਦੇ ਵਿਚਕਾਰ ਲੈ ਗਿਆ, ਤਦ ਹੀ ਕਿਸੇ ਨੇ ਇੱਕ ਵੀਡੀਓ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਦੋਂ ਇਸ ਬਾਰੇ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੱਸਿਆ ਦੇ ਹੱਲ ਲਈ ਨਿਰਦੇਸ਼ ਦਿੱਤੇ ਗਏ ਹਨ। ਪਿੰਡ ਦੇ ਲੋਕਾਂ ਦਾ ਵਿਕਾਸ ਸਾਡਾ ਫਰਜ਼ ਹੈ। ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣ ਦੇਵਾਗੇ। ਖੈਰ, ਵੀਡੀਓ ਵਾਇਰਲ ਹੋ ਗਈ ਹੈ, ਜਿਸ ਕਾਰਨ ਵਿਧਾਇਕ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ….
ਇਹ ਵੀ ਦੇਖੋ : ਪਿੰਡ ਵੋਟਾਂ ਮੰਗਣ ਆਏ BJP ਦੇ MLA ਨੂੰ ਪਿੰਡ ਵਾਲੇ ਚੁੱਕ ਲੈ ਗਏ ਗੰਦੇ ਪਾਣੀ ‘ਚ, ਵੇਖੋ ਹਾਲ ਕੀ ਕੀਤਾ ! LIVE ਅਪਡੇਟ