ਸ਼ਹਿਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਫ੍ਰੈਕਟੋਜ਼, ਗਲੂਕੋਜ਼, ਆਇਰਨ, ਕੈਲਸ਼ੀਅਮ, ਫਾਸਫੇਟ, ਸੋਡੀਅਮ ਕਲੋਰਾਈਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ।
ਨਿੰਬੂ ਦੇ ਰਸ ਅਤੇ ਇੱਕ ਚਮਚ ਸ਼ਹਿਦ ਨੂੰ ਇੱਕ ਗਲਾਸ ਕੋਸੇ ਪਾਣੀ ਵਿੱਚ ਨਿਯਮਿਤ ਰੂਪ ਨਾਲ ਸਵੇਰੇ-ਸਵੇਰੇ ਪੀਣ ਨਾਲ ਤੁਹਾਡੇ ਸਰੀਰ ਵਿੱਚੋਂ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਤੋਂ ਇਲਾਵਾ ਇਹ ਮੋਟਾਪਾ ਘਟਾਉਣ ਵਿੱਚ ਵੀ ਬਹੁਤ ਲਾਭਦਾਇਕ ਹੈ।
ਇਹ ਵੀ ਪੜ੍ਹੋ: Periods ‘ਚ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦੀਆਂ ਹਨ ਗੰਭੀਰ ਸਮੱਸਿਆਵਾਂ
ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਬ੍ਰਾਊਨ ਸ਼ਹਿਦ ਬਾਰੇ ਜਾਣਦੇ ਹਨ ਪਰ ਅੱਜ ਅਸੀਂ ਤੁਹਾਨੂੰ ਚਿੱਟੇ ਸ਼ਹਿਦ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਹਲਕੇ ਚਿੱਟੇ ਰੰਗ ਦੇ ਸ਼ਹਿਦ ਨੂੰ ਕੱਚਾ ਸ਼ਹਿਦ ਵੀ ਕਿਹਾ ਜਾਂਦਾ ਹੈ। ਸਿਹਤ ਮਾਹਰਾਂ ਦੇ ਅਨੁਸਾਰ ਇਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।
ਕੀ ਹੁੰਦਾ ਹੈ ਚਿੱਟਾ ਸ਼ਹਿਦ?
ਇਹ ਇੱਕ ਖਾਸ ਤਰ੍ਹਾਂ ਦਾ ਸ਼ਹਿਦ ਹੈ ਜਿਸਨੂੰ ਅਲਫਾਲਫਾ, ਫਾਇਰਵੇਡ ਅਤੇ ਚਿੱਟੇ ਕਲੋਵਰ ਫੁੱਲਾਂ ਤੋਂ ਬਣਾਇਆ ਜਾਂਦਾ ਹੈ। ਇਸ ਸ਼ਹਿਦ ਦੀ ਬਣਤਰ ਕਰੀਮੀ ਹੁੰਦੀ ਹੈ ਜਿਸ ਨੂੰ ਅਸਾਨੀ ਨਾਲ ਫੈਲਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਚਿੱਟਾ ਸ਼ਹਿਦ ਸਰੀਰ ਲਈ ਕਿਵੇਂ ਲਾਭਦਾਇਕ ਹੈ:
ਐਂਟੀਆਕਸੀਡੈਂਟਸ ਦਾ ਪਾਵਰ ਹਾਊਸ
ਚਿੱਟਾ ਸ਼ਹਿਦ ਐਂਟੀਆਕਸੀਡੈਂਟਸ ਦਾ ਇੱਕ ਪਾਵਰ ਹਾਊਸ ਹੈ, ਕਿਉਂਕਿ ਇਸ ਸ਼ਹਿਦ ਵਿੱਚ ਵਿਟਾਮਿਨ ਏ ਅਤੇ ਬੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਦੇ ਨਾਲ ਹੀ ਇਸ ਵਿੱਚ ਫਲੇਵੋਨੋਇਡਸ ਅਤੇ ਫੀਨੋਲਿਕ ਨਾਮਕ ਮਿਸ਼ਰਣ ਵੀ ਪਾਏ ਜਾਂਦੇ ਹਨ, ਜੋ ਕਿ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
ਖੰਘ ਲਈ ਅਸਰਦਾਰ ਹੈ
ਚਿੱਟਾ ਸ਼ਹਿਦ ਪੁਰਾਣੀ ਤੋਂ ਪੁਰਾਣੀ ਖੰਘ ਨੂੰ ਦੂਰ ਕਰਦਾ ਹੈ। ਇਸਦੇ ਲਈ ਤੁਸੀਂ ਪਾਣੀ ਨੂੰ ਉਬਾਲ ਕੇ ਇਸ ਵਿੱਚ ਇੱਕ ਚਮਚ ਨਿੰਬੂ ਅਤੇ ਚਿੱਟਾ ਸ਼ਹਿਦ ਮਿਲਾ ਕੇ ਪੀਣ ਨਾਲ ਫਿਰ ਤੁਹਾਡੀ ਖਾਂਸੀ ਨੂੰ ਬਹੁਤ ਰਾਹਤ ਮਿਲੇਗੀ, ਇਸਦੇ ਨਾਲ ਹੀ ਗਲੇ ਦੀ ਖਰਾਸ਼ ਵੀ ਦੂਰ ਹੋ ਜਾਂਦੀ ਹੈ।
ਅਨੀਮੀਆ ਨੂੰ ਦੂਰ ਕਰੇ
ਚਿੱਟਾ ਸ਼ਹਿਦ ਅਨੀਮੀਆ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਸਨੂੰ ਰੋਜ਼ਾਨਾ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਤੇਜ਼ੀ ਨਾਲ ਵਧਦੀ ਹੈ ਅਤੇ ਮਹਿਲਾਵਾਂ ਦੀਆਂ ਅਨੀਮੀਆ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: ਔਰਤਾਂ ਵਿਚ Menopause ਦੀ ਕੀ ਹੈ ਸਹੀ ਉਮਰ? ਜਾਣੋ ਇਸ ਦੇ Symptoms ਤੇ ਉਪਾਅ
ਪਾਚਨ ਪ੍ਰਣਾਲੀ ਨੂੰ ਠੀਕ ਕਰੇ
ਜੇਕਰ ਤੁਹਾਡੇ ਪੇਟ ਵਿੱਚ ਛਾਲੇ, ਅਲਸਰ ਆਦਿ ਦੀ ਸਮੱਸਿਆ ਹੈ ਤਾਂ ਚਿੱਟਾ ਸ਼ਹਿਦ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਇਹ ਪਾਚਨ ਪ੍ਰਣਾਲੀ ਨੂੰ ਠੀਕ ਕਰਨ ਦਾ ਵੀ ਕੰਮ ਕਰਦਾ ਹੈ। ਇਸਦੇ ਲਈ ਹਰ ਰੋਜ਼ ਸਵੇਰੇ ਖਾਲੀ ਪੇਟ ਇੱਕ ਚਮਚ ਚਿੱਟਾ ਸ਼ਹਿਦ ਪੀਓ, ਇਸ ਨੂੰ ਨਿਯਮਿਤ ਰੂਪ ਨਾਲ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।
ਚਮੜੀ ਦੇ ਜ਼ਖ਼ਮਾਂ ਨੂੰ ਭਰੇ
ਚਿੱਟੇ ਸ਼ਹਿਦ ਵਿੱਚ ਫਾਈਟੋਨਿਊਟਰੀਐਂਟਸ ਹੁੰਦੇ ਹਨ, ਜੋ ਚਮੜੀ ਦੇ ਜ਼ਖ਼ਮਾਂ ਨੂੰ ਭਰਨ ਦੇ ਲਈ ਲਾਭਦਾਇਕ ਹੁੰਦਾ ਹੈ, ਨਾਲ ਹੀ ਚਮੜੀ ਨੂੰ ਹਾਈਡਰੇਟਿਡ ਅਤੇ ਵਧੀਆ ਬਣਾਉਂਦਾ ਹੈ। ਇੰਨਾ ਹੀ ਨਹੀਂ ਇਹ ਐਡੀਮਾ, ਗਠੀਆ, ਬਵਾਸੀਰ, ਸਟੋਮੈਟਾਇਟਸ, ਮਸੂੜਿਆਂ ਵਿੱਚੋਂ ਖੂਨ ਨਿਕਲਣਾ ਆਦਿ ਦੇ ਇਲਾਜ ਵਿੱਚ ਵੀ ਮਦਦ ਕਰਦਾ ਹੈ।
ਇਹ ਵੀ ਦੇਖੋ: ਜਾਣੋ ਸਿਹਤ ਲਈ ਕਿਵੇਂ ਬੇਹੱਦ ਗੁਣਕਾਰੀ ਹੁੰਦਾ ਹੈ ‘ਗੰਨੇ ਦਾ ਰਸ’ !