ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਭਾਰਤ ਦੇ ਲਈ 13 ਵਾਂ ਦਿਨ ਹੁਣ ਤੱਕ ਕਾਫੀ ਚੰਗਾ ਵੀ ਰਿਹਾ ਹੈ। ਅੱਜ ਭਾਰਤੀ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਰਵੀ ਕੁਮਾਰ ਅਤੇ ਦੀਪਕ ਪੂਨੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਇਸ ਤੋਂ ਪਹਿਲਾਂ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਨੀਰਜ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 86.65 ਮੀਟਰ ਦਾ ਥ੍ਰੋ ਕੀਤਾ ਸੀ। ਇਸ ਪ੍ਰਦਰਸ਼ਨ ਤੋਂ ਬਾਅਦ ਨੀਰਜ ਤੋਂ ਮੈਡਲ ਦੀ ਉਮੀਦ ਵੱਧ ਗਈ ਹੈ।
ਰਵੀ ਕੁਮਾਰ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਰਵੀ ਨੇ ਕੁਆਰਟਰ ਫਾਈਨਲ ਵਿੱਚ ਬੁਲਗਾਰੀਆ ਦੇ ਜੋਰਡੀ ਵੈਂਜੇਲੋਵ ਨੂੰ 14-4 ਨਾਲ ਹਰਾਇਆ ਹੈ। ਜਦਕਿ ਦੀਪਕ ਪੂਨੀਆ (86 ਕਿਲੋ ਵਰਗ) ਨੇ ਵੀ ਕੁਆਰਟਰ ਫਾਈਨਲ ਮੈਚ ਜਿੱਤਿਆ ਹੈ। ਉਸ ਨੇ ਚੀਨ ਦੇ ਜੁਸ਼ੇਨ ਲਿਨ ਨੂੰ 6-3 ਨਾਲ ਹਰਾਇਆ ਹੈ। ਦੀਪਕ ਨੇ ਆਖਰੀ ਸਕਿੰਟ ਵਿੱਚ ਦਾਅ ਲਗਾ ਕੇ ਦੋ ਅੰਕ ਹਾਸਿਲ ਕੀਤੇ। ਦੀਪਕ ਪੂਨੀਆ ਦਾ ਸੈਮੀਫਾਈਨਲ ਵਿੱਚ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਨਾਲ ਮੁਕਾਬਲਾ ਹੋਵੇਗਾ। ਉਹ ਟੋਕੀਓ ਓਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਦੂਜੇ ਭਾਰਤੀ ਪਹਿਲਵਾਨ ਹਨ।
ਇਹ ਵੀ ਪੜ੍ਹੋ : Olympic ‘ਚ ਤਗਮਾ ਜਿੱਤ ਕੇ ਦੇਸ਼ ਪਰਤੀ PV Sindhu, ਦਿੱਲੀ ਏਅਰਪੋਰਟ ‘ਤੇ ਢੋਲ ਨਗਾਰਿਆਂ ਨਾਲ ਕੀਤਾ ਗਿਆ ਸਵਾਗਤ
ਮੁੱਕੇਬਾਜ਼ੀ ਵਿੱਚ ਭਾਰਤ ਲਈ ਤਗਮਾ ਪੱਕਾ ਕਰਨ ਵਾਲੀ ਲੋਵਲਿਨਾ ਵੀ ਰਿੰਗ ਵਿੱਚ ਉੱਤਰ ਚੁੱਕੀ ਹੈ। ਲਵਲੀਨਾ ਦਾ ਮੈਚ ਇਸ ਸਮੇ ਸ਼ੁਰੂ ਹੋ ਚੁੱਕਾ ਹੈ। ਜੇ ਲਵਲੀਨਾ ਫਾਈਨਲ ਵਿੱਚ ਪਹੁੰਚਦੀ ਹੈ, ਤਾਂ ਉਹ ਇਤਿਹਾਸ ਸਿਰਜੇਗੀ। ਸੈਮੀਫਾਈਨਲ ਵਿੱਚ ਪਹੁੰਚ ਕੇ, ਹਾਲਾਂਕਿ, ਲਵਲੀਨਾ ਨੇ ਭਾਰਤ ਲਈ ਤਗਮਾ ਪੱਕਾ ਕਰ ਲਿਆ ਹੈ।
ਇਹ ਵੀ ਦੇਖੋ : ਕਿਸਾਨਾਂ ਨੂੰ ਚੂੜੀਆਂ ਦਿਖਾਉਂਦੀਆਂ ਸੀ ਭਾਜਪਾ ਦੀਆਂ ਜਨਾਨੀਆਂ, ਕਿਸਾਨ ਬੀਬੀ ਨੇ ਦੇਖੋ ਕਿਵੇਂ ਲਪੇਟੀਆਂ !