ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪਿੰਡਾਂ ਕਸਬਿਆਂ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ, ਲੋਕਾਂ ਵਲੋਂ ਇੰਨ੍ਹਾਂ ਘਟਨਾਵਾਂ ਮਗਰ ਨਸ਼ਾ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਵਿੱਚ ਧੁੱਤ ਨੌਜਵਾਨ ਸਰੇ ਬਾਜਾਰ ਆਏ ਦਿਨ ਲੁੱਟ ਖੋਹਾਂ ਨੂੰ ਅੰਜਾਮ ਦੇ ਰਹੀ ਹੈ ਪਰ ਗੂੜੀ ਨੀਂਦੇ ਸੁੱਤਾ ਪੁਲਿਸ ਪ੍ਰਸ਼ਾਸ਼ਨ ਇਹ ਸਭ ਦੇਖ ਕੇ ਵੀ ਜਾਗਣ ਦਾ ਨਾਮ ਨਹੀਂ ਲੈ ਰਿਹਾ ਹੈ।ਤਾਜਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ ਵਿੱਚ ਦੇਖਣ ਨੂੰ ਮਿਿਲਆ ਹੈ ਜਿੱਥੇ ਇੱਕ ਲੁਟੇਰੇ ਵਲੋਂ ਬੇਖੌਫ ਹੋ ਇੱਕ ਔਰਤ ਦੇ ਕੰਨਾਂ ਤੋਂ ਇੰਨੀ ਬੇਰਹਿਮੀ ਨਾਲ ਵਾਲੀਆਂ ਝਪਟੀਆਂ ਗਈਆਂ ਕਿ ਉਸ ਔਰਤ ਦੇ ਕੰਨ ਦਾ ਮਾਸ ਦੋ ਹਿੱਸੀਂ ਵੰਡਿਆ ਗਿਆ ਅਤੇ ਲੁਟੇਰਾ ਮੋਟਰਸਾਈਕਲ ਤੇ ਸਵਾਰ ਹੋ ਫਰਾਰ ਹੋ ਗਿਆ, ਉਕਤ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਪਹਿਲਾਂ ਦੇਖੋ ਤੁਸੀ ਕਿ ਹੈ ਇਸ ਸੀਸੀਟੀਵੀ ਵਿੱਚ ਅਤੇ ਫਿਰ ਤੁਹਾਨੂੰ ਵਾਰਦਾਤ ਦੀ ਸ਼ਿਕਾਰ ਹੋਈ ਔਰਤ ਦੇ ਮੂੰਹੋਂ ਵੀ ਸੁਣਉਂਦੇ ਹਾਂ ਕਿ ਕਿ ਹੈ ਪੂਰਾ ਮਾਮਲਾ।
ਬਿਮਲਜੀਤ ਕੌਰ ਉਮਰ 45 ਸਾਲ ਵਾਸੀ ਨਾਮਦੇਵ ਰੋਡ ਜੰਡਿਆਲਾ ਗੁਰੂ ਨੇ ਦੱਸਿਆ ਕਿ ਬਾਬਾ ਹੰਦਾਲ ਰੋਡ ਤੇ ਸੈਰ ਕਰਕੇ ਆਪਣੇ ਘਰ ਵਾਪਸੀ ਆ ਰਹੀ ਸੀ ਕਿ ਇੱਕ ਦੁਕਾਨ ਨਜਦੀਕ ਪਿੱਛੋਂ ਮੋਟਰਸਾਈਕਲ ਸਵਾਰ ਨੌਜਵਾਨ, ਜਿਸ ਨੇ ਆਪਣਾ ਮੂੰਹ ਕਪੜੇ ਨਾਲ ਢੱਕਿਆ ਹੋਇਆ ਸੀ ਕਿ ਉਸ ਨੇ ਮੇਰੇ ਪਿੱਛੋਂ ਦੀ ਆ ਕੇ ਦੋਵਾਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਨੂੰ ਝੱਪਟ ਮਾਰ ਕੇ ਖੋਹ ਕੇ ਫਰਾਰ ਹੋ ਗਿਆ ਤੇ ਮੈਂ ਜਖਮੀ ਹਾਲਤ ਵਿੱਚ ਉਥੇ ਹੀ ਡਿੱਗ ਪਈ।ਜਦੋ ਔਰਤ ਕੋਲੋ ਪੁੱਛਿਆ ਕਿ ਪੁਲਿਸ ਆਈ ਹੈ ਉਸ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਬਹੁਤ ਗਰੀਬ ਹਾਂ, ਸੋਨੇ ਦੀਆਂ ਵਾਲੀਆਂ ਦੀ ਕੀਮਤ ਲੱਗਭੱਗ 60 ਹਜਾਰ ਰੁਪਏ ਦੀ ਹੈ।ਇਸ ਬਾਰੇ ਪੁਲਿਸ ਚੌਂਕੀ ਜੰਡਿਆਲਾ ਗੁਰੂ ਵਿੱਚ ਲਿਖਤੀ ਦਰਖ਼ਾਸਤ ਦਿੱਤੀ ਹੈ ਪਰ ਫਿਲਹਾਲ ਪੁਲਿਸ ਮਾਮਲੇ ਬਾਰੇ ਜਾਣਨ ਨਹੀਂ ਪੁੱਜੀ ਹੈ।
ਗੱਲਬਾਤ ਦੌਰਾਨ ਜੋੋਗਿੰਦਰ ਸਿੰਘ ਨੇ ਦੱਸਿਆ ਕਿ ਬਿਮਲਜੀਤ ਕੌਰ ਉਸਦੀ ਛੋਟੀ ਭਰਜਾਈ ਹੈ ਅਤੇ ਉਹ ਰੋਜਾਨਾ ਸੈਰ ਕਰਨ ਜਾਂਦੀ ਸੀ ਕਿ ਇਸ ਦੌਰਾਨ ਰਸਤੇ ਵਿੱਚ ਆਉਂਦੇ ਹੋਏ ਮੋਟਰਸਾਈਕਲ ਸਵਾਰ ਆਇਆ ਅਤੇ ਉਸਦੀ ਭਰਜਾਈ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ, ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਕਤ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜਿਸ ਨਾਲ ਲੁਟੇਰਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਘਟਨਾਵਾਂ ਦਾ ਵਧੇਰੇ ਕਾਰਣ ਨਸ਼ਾ ਹੈ ਅਤੇ ਇਲਾਕੇ ਵਿੱਚ ਵੱਧ ਰਹੇ ਨਸ਼ੇ ਦੇ ਗ੍ਰਾਫ ਕਾਰਣ ਲੁੱਟ ਖੋਹਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਕੋਸ਼ਿਸ਼ ਨਹੀਂ ਕਰ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਨਸ਼ੇ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੀ ਅਗਵਾਈ ਵਾਲਾ ਪੁਲਿਸ ਪ੍ਰਸ਼ਾਸ਼ਨ ਚਾਹੇ ਇਹ ਘਟਨਾਵਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਦੇਖ ਰਿਹਾ ਹੈ ਪਰ ਅਜਿਹਾ ਕਿ ਕਾਰਣ ਹੈ ਕਿ ਪੁਲਿਸ ਅਜਿਹੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਬੇਬੱਸ ਨਜਰ ਆ ਰਹੀ ਹੈ , ਇਹ ਵੱਡਾ ਸਵਾਲ ਲੋਕਾਂ ਦੀ ਜੁਬਾਨ ਤੇ ਹੈ।