ਹਲਕਾ ਸਮਾਣਾ ਦੇ ਪਿੰਡ ਗਾਜ਼ੀਪੁਰ ਦੀ ਸਰਕਾਰੀ ਗਊਸਾਲਾ ਵਿੱਚ ਨਾਗ ਪੰਚਮੀ ਮੋਕੇ ਸ਼ਿਵਲਿੰਗ ਸਥਾਪਿਤ ਕਰਨ ਨੂੰ ਰੱਖਿਆ ਗਿਆ ਸਮਾਗਮ ਉਸ ਵਕਤ ਵਿਵਾਦਾਂ ਵਿਚ ਪੈ ਗਿਆ ਜਦੋਂ ਪਿੰਡ ਗਾਜੀਪੁਰ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਨ ਤੇ ਇਸ ਪ੍ਰੋਗਰਾਮ ਨੂੰ ਰੱਦ ਕਰਨਾ ਪਈਆਂ। ਇਸ ਧਾਰਮਿਕ ਸਮਾਗਮ ਵਿਚ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਣੀ ਸੀ। ਇਸ ਧਾਰਮਿਕ ਸਮਾਗਮ ਦਾ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ। ਗਊਸ਼ਾਲਾ ਦੇ ਆਗੂ ਗਊ ਭਗਤ ਟਿੰਕਾ ਗਾਜੇ ਵਾਸੀਆਂ ਵੱਲੋਂ ਵਿਦਵਾਨ ਪੰਡਿਤਾਂ ਤੋਂ ਹਵਨ ਯੱਗ ਕਰਵਾ ਕੇ ਸ਼ਿਵ ਸ਼ੰਕਰ ਜੀ ਦਾ ਸ਼ਿਵਲਿੰਗ ਸਥਾਪਤ ਕਰਵਾਉਣਾ ਸੀ ਜਦੋਂ ਕਿ ਨੰਦੀ ਜੀ ਦੀ ਮੂਰਤੀ ਉਥੇ ਪਹਿਲਾਂ ਤੋ ਹੀ ਸਥਾਪਤ ਕੀਤੀ ਜਾ ਚੁੱਕੀ ਹੈ।
ਰਮਨ ਗੁਪਤਾ ਅਤੇ ਉਸ ਦੀ ਧਰਮ ਪਤਨੀ ਡੌਲੀ ਗੁਪਤਾ ਵੱਲੋਂ ਹਵਨ ਯੱਗ ਕੀਤਾ ਗਿਆ ਪਰ ਪਿੰਡ ਦੇ ਲੋਕਾ ਅਤੇ ਕਿਸਾਨ ਯੂਨੀਅਨ ਵੱਲੋਂ ਅੱਜ ਗਊਸ਼ਾਲਾ ਵਿੱਚ ਸ਼ਿਵਲਿੰਗ ਨੂੰ ਸਥਾਪਤ ਨਹੀਂ ਕਰਨ ਦਿੱਤਾ। ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਵਿਰੋਧ ਦਾ ਪਤਾ ਲੱਗਣ ਤੇ ਤਹਿਸੀਲਦਾਰ ਗੁਰਲੀਨ ਕੌਰ , ਨਾਇਬ ਤਹਿਸੀਲਦਾਰ ਹਰਨੇਕ ਸਿੰਘ , ਥਾਣਾ ਮੁਖੀ ਅੰਕੁਰਦੀਪ ਸਿੰਘ ਆਪਣੀ ਫ਼ੋਰਸ ਨਾਲ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਦੋਵੇਂ ਧੀਰਾਂ ਦੀਆਂ ਗੱਲਾਂ ਨੂੰ ਸੁਣ ਸੁਣਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਗਊਸ਼ਾਲਾ ਵਿੱਚ ਸਮਾਣਾ ਦੇ ਕਿਸੇ ਭਗਤ ਵੱਲੋਂ ਸ਼ਿਵਲਿੰਗ ਸਥਾਪਤ ਕਰਨਾ ਸੀ। ਉਸ ਨੂੰ ਪਿੰਡ ਦੀ ਕਿਸੇ ਧਾਰਮਿਕ ਜਗ੍ਹਾ ਤੇ ਵਾਪਸ ਭੇਜ ਦਿੱਤਾ ਗਿਆ ਹੈ। ਸ਼ਿਵ ਸੈਨਾ ਆਗੂ ਅਤੇ ਹੋਰ ਸੰਸਥਾਵਾਂ ਦੇ ਲੋਕਾਂ ਨੇ ਸ਼ਿਵਲਿੰਗ ਸਥਾਪਨਾ ਕਰਨ ਦੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਸਮਝਾਉਣ ਦੀ ਗੱਲ ਕੀਤੀ।
ਸ਼ਿਵ ਸੈਨਾ ਦੇ ਆਗੂ ਪ੍ਰਵੀਨ ਸ਼ਰਮਾ ਅਤੇ ਦੀਪਕ ਸ਼ਰਮਾ ਨੇ ਅੱਜ ਹੋਈ ਇਸ ਘਟਨਾ ਤੇ ਕੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨ ਆਪਣੇ ਨਾਲ ਸਾਰਾ ਭਾਈਚਾਰੇ ਨੂੰ ਨਾਲ ਲਗਾ ਕੇ ਚੱਲੇ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਇਹ ਲੋਕ ਮੰਦਰਾਂ ਤੇ ਕਬਜ਼ਾ ਕਰਨ ਲੱਗ ਪਏ ਹਨ ! ਸ਼ਿਵ ਸੈਨਾ ਵੱਲੋਂ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੋਇਆ ਹੈ। ਇਸ ਮੌਕੇ ਗਊ ਭਗਤ ਟਿੰਕਾ ਗਾਜੇਵਾਸ ਨੇ ਕਿਹਾ ਕਿ ਅੱਜ ਨਾਗ ਪੰਚਮੀ ਦੇ ਪਵਿੱਤਰ ਦਿਹਾੜੇ ਮੋਕੇ ਗਊਸ਼ਾਲਾ ਵਿਚ ਸਮਾਣਾ ਤੋਂ ਕਿਸੇ ਭਗਤ ਵੱਲੋਂ ਸ਼ਿਵਲਿੰਗ ਸਥਾਪਿਤ ਕੀਤਾ ਜਾ ਰਿਹਾ ਸੀ। ਗਊਸ਼ਾਲਾ ਵਿੱਚ ਸਰਕਾਰੀ ਮਹਿਕਮੇ ਵੱਲੋਂ ਪੈਸਾ ਖਰਚ ਕੀਤਾ ਜਾਂਦਾ ਹੈ। ਗਊਸ਼ਾਲਾ ਵਿਚ ਹਵਨ ਜਾਂ ਭੋਗ ਦਾ ਖਰਚ ਮੇਰੇ ਜਾ ਮੇਰੇ ਦੋਸਤਾਂ ਵੱਲੋਂ ਕੀਤਾ ਜਾਂਦਾ ਹੈ ਅੱਜ ਮੈਨੂੰ ਬੜਾ ਅਫਸੋਸ ਹੋਇਆ ਕਿ ਨਾਗ ਪੰਚਮੀ ਦੇ ਮੌਕੇ ਸ਼ਿਵਲਿੰਗ ਦਾ ਨਿਰਾਦਰ ਕੀਤਾ ਗਿਆ।