ਪਿੰਡ ਘੁਲਾਲ ਦੇ ਸਾਬਕਾ ਫੌਜੀ, ਰਿਟਾਇਰਡ ਪ੍ਰਿੰਸੀਪਲ, ਮਾਸਟਰ ਅਤੇ ਕੁਝ ਨੌਜਵਾਨਾਂ ਵੱਲੋਂ ਪਿੰਡ ਦੇ ਖੇਡ ਮੈਦਾਨ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਹਨਾਂ ਨੂੰ ਚੰਗਾ ਰੁਜ਼ਗਾਰ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਅਤੇ ਫੌਜ ਦੀ ਭਰਤੀ ਲਈ ਫਿਜ਼ੀਕਲ ਫਿਟਨੈਂਸ ਦੇ ਲਈ ਟਰੇਨਿੰਗ ਕੈਂਪ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਲਗਭਗ 150 ਦੇ ਨੇੜੇ ਆਸ ਪਾਸ ਦੇ ਪਿੰਡਾਂ ਦੇ ਕੁੜੀਆਂ ਤੇ ਮੁੰਡੇ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਇਸ ਟਰੇਨਿੰਗ ਕੈਂਪ ਵਿਚ ਬੱਚਿਆਂ ਨੂੰ ਫਿਜ਼ੀਕਲ ਫਿਟਨੈਂਸ ਲਈ ਸਖਤ ਮਿਹਨਤ ਕਰਵਾਈ ਜਾਂਦੀ ਹੈ ਦੋ ਘੰਟੇ ਦੀ ਟਰੇਨਿੰਗ ਬੱਚਿਆਂ ਨੂੰ ਹਰ ਪ੍ਰਕਾਰ ਦੀ ਪੰਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਲਈ ਲੋੜੀਂਦਾ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਸ ਕੈਂਪ ਨੂੰ ਚਲਾਉਣ ਲਈ ਪਿੰਡ ਦੀਆਂ ਸੰਸਥਾਵਾਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਗੁਰੂ ਹਰਗੋਬਿੰਦ ਸਾਹਿਬ ਸੇਵਕ ਜਥਾ ਅਤੇ ਬਾਬਾ ਦੀਪ ਸਿੰਘ ਸੇਵਾ ਕਲੱਬ ਅਦਿ ਕਲੱਬਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ।