20 ਮਈ 2021 ਨੂੰ ਮਿੱਗ-21 ਹਾਦਸੇ ਵਿਚ ਪਿੰਡ ਲੰਗੇਆਣਾ ਵਿਖੇ ਹੋਈ ਸੀ ਪਾਇਲਟ ਅਭਿਨਵ ਚੌਧਰੀ ਦੀ ਮੌਤ ,ਖੁਦ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਇਲਟ ਅਭਿਨਵ ਚੌਧਰੀ ਨੇ ਤਿੰਨ ਪਿੰਡਾਂ ਦੇ ਲੋਕਾਂ ਦੀਆਂ ਜਾਨਾਂ ਬਚਾਈਆਂ ਸਨ। ਕੁਝ ਦਿਨ ਪਹਿਲਾਂ ਸ਼ਹੀਦ ਪਾਇਲਟ ਅਭਿਨਵ ਚੌਧਰੀ ਦੇ ਮਾਤਾ ਪਿਤਾ ਅਤੇ ਭੈਣ ਨੂੰ ਪਿੰਡ ਵਾਸੀਆਂ ਨੇ ਕੀਤਾ ਸੀ ਸਨਮਾਨਤ , ਉੱਥੇ ਹੀ ਸ਼ਹੀਦ ਪਾਇਲਟ ਦੇ ਪਿਤਾ ਨੇ ਆਪਣੇ ਬੇਟੇ ਅਭਿਨਵ ਚੌਧਰੀ ਦੇ ਬੁੱਤ ਤੇ ਲਾਇਆ ਤਿਲਕ , ਜੱਫੀ ਵਿਚ ਘੁੱਟ ਲਿਆ ਸੀ।
20 ਮਈ 20121 ਦੀ ਦਰਮਿਆਨੀ ਰਾਤ ਨੂੰ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ ਜਗਰਾਉਂ ਦੇ ਕੋਲ ਪੈਂਦੇ ਅਨਾਇਤਪੁਰ ਤੋਂ ਉਡਾਣ ਭਰੀ ਸੀ ਪ੍ਰੈਕਟਿਸ ਲਈ ਗਏ ਅਭਿਨਵ ਚੌਧਰੀ ਨੇ ਜਦ ਅਨਾਇਤਪੁਰਾ ਤੋਂ ਵਾਪਸ ਸੂਰਤਗੜ੍ਹ ਲਈ ਉਡਾਣ ਭਰੀ ਤਾਂ ਬਾਘਾ ਪੁਰਾਣਾ ਦੇ ਪਿੰਡ ਲੰਗੇਆਣਾ ਦੇ ਕੋਲ ਆ ਕੇ ਮਿੱਗ 21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਇਲਟ ਅਭਿਨਵ ਚੌਧਰੀ ਦੀ ਸੂਝ ਬੂਝ ਸਦਕਾ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲਗਪਗ ਤਿੰਨ ਪਿੰਡਾਂ ਦੇ ਲੋਕਾਂ ਦੀ ਜਾਨ ਬਚਾਉਂਦੇ ਹੋਏ ਜਹਾਜ਼ ਨੂੰ ਖੇਤਾਂ ਵਿੱਚ ਉਤਾਰ ਦਿੱਤਾ ਤੇ ਖ਼ੁਦ ਸ਼ਹੀਦ ਹੋ ਗਏ। ਸ਼ਹੀਦ ਪਾਇਲਟ ਅਭਿਨਵ ਚੌਧਰੀ ਦੀ ਯਾਦ ਵਿੱਚ ਪਿੰਡ ਵਾਸੀਆਂ ਵੱਲੋਂ ਇਕ ਮੇਨ ਹਾਈ ਹਾਈਵੇ ਤੇ ਬੁੱਤ ਤਿਆਰ ਕੀਤਾ ਗਿਆ ਹੈ ਜੋ ਕਿ ਇਕ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਹੈ ਅਤੇ ਕੁਝ ਦਿਨ ਪਹਿਲਾਂ ਹੀ ਸ਼ਹੀਦ ਪਾਇਲਟ ਅਭਿਨਵ ਚੌਧਰੀ ਦੇ ਮਾਤਾ ਪਿਤਾ ਅਤੇ ਭੈਣ ਵੱਲੋਂ ਵੀ ਇਸ ਪਿੰਡ ਵਿੱਚ ਆ ਕੇ ਸ਼ਹੀਦ ਪਾਇਲਟ ਦੇ ਮੱਥੇ ਤੇ ਤਿਲਕ ਲਗਾ ਕੇ ਉਸ ਨੂੰ ਯਾਦ ਕੀਤਾ ਅਤੇ ਪਿੰਡ ਵਾਸੀਆਂ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ।
ਉੱਥੇ ਹੀ ਜਾਣਕਾਰੀ ਦਿੰਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ 20 ਮਈ ਦੀ ਰਾਤ ਨੂੰ ਜਦ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਤਾਂ ਜਹਾਜ਼ ਚਲਾ ਰਹੇ ਅਭਿਨਵ ਚੌਧਰੀ ਸ਼ਹੀਦ ਹੋ ਗਏ ਸੀ । ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹੀਦ ਅਭਿਨਵ ਚੌਧਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਖ਼ੁਦ ਸ਼ਹੀਦ ਹੋ ਗਏ ਪਰ ਤਿੰਨ ਪਿੰਡਾਂ ਦੇ ਲੋਕਾਂ ਦੀ ਜਾਨ ਬਚਾ ਗਏ । ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਪਾਇਲਟ ਨੇ ਇੰਨੇ ਲੋਕਾਂ ਦੀ ਜਾਨ ਬਚਾਈ ਇਸ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਦੋਵਾਂ ਪਿੰਡਾਂ ਨੇ ਰਲ ਕੇ ਉਨ੍ਹਾਂ ਦਾ ਬੁੱਤ ਤਿਆਰ ਕੀਤਾ ਹੈ ਤਾਂ ਕਿ ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਲਈ ਯਾਦ ਰੱਖਿਆ ਜਾ ਸਕੇ।