ਪਿਛਲੀ ਬਰਸਾਤ ਵਿੱਚ ਬਰਸਾਤ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆ ਸਨ ਤੇ ਇਸ ਵਾਰ ਬਰਸਾਤ ਦੇ ਪਾਣੀ ਨੇ ਨੀਵੀਆਂ ਥਾਵਾਂ ਤੇ ਬਣੇ ਮਕਾਨਾਂ ਨੂੰ ਬਰਸਾਤ ਦੇ ਪਾਣੀ ਨੇ ਨਿਸਾਨਾ ਬਣਾਇਆ ਹੈ।
ਜਿਸ ਨਾਲ ਗਰੀਬ ਲੋਕਾਂ ਦੇ ਘਰ ਢਹਿ ਗਏ ਹਨ।ਜਿਸ ਤਹਿਤ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ ਵਿੱਚ ਬਰਸਾਤ ਦੇ ਪਾਣੀ ਨੇ ਗਰੀਬਾਂ ਦੇ ਘਰ ਡੇਗ ਦਿੱਤੇ ਹਨ ਡਿੱਗੁ ਮਕਾਨਾਂ ਦਾ ਜਾਇਜਾ ਲੈਣ ਸਮੇਂ ਪੀੜਤ ਵਿਧਵਾ ਨਸੀਬ ਕੌਰ ਪਤਨੀ ਸਵ: ਰਤਨ ਸਿੰਘ, ਜਗਸੀਰ ਸਿੰਘ ਪੁੱਤਰ ਦਲਬਾਰਾ ਸਿੰਘ ਸਮੇਤ ਕਈ ਗਰੀਬਾਂ ਨੇ ਬਰਸਾਤ ਦੇ ਪਾਣੀ ਨਾਲ ਮਕਾਨ ਡਿੱਗ ਪਏ ਤੇ ਮਕਾਨਾਂ ਵਿੱਚ ਘਰੇਲੂ ਸਮਾਨ ਪਿੰਡ ਵਾਸੀਆਂ ਨੇ ਕੱਢਿਆ ਜਿਸ ਤੇ ਉਨ੍ਹਾਂ ਪ੍ਰਸਾਸਨ ਤੇ ਸਰਕਾਰ ਤੋਂ ਡਿੱਗੇ ਮਕਾਨਾਂ ਦਾ ਜਾਇਜਾ ਲੈ ਕੇ ਢੁਕਵਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।