ਉੱਤਰਾਖੰਡ ਵਿੱਚ ਬਾਰਿਸ਼ ਨੇ ਕਈ ਥਾਵਾਂ ‘ਤੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਦੇਹਰਾਦੂਨ ਵਿੱਚ ਤਬਾਹੀ ਦੇ ਮੰਜ਼ਰ ਦਿਖਾਈ ਦੇ ਰਹੇ ਹਨ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਭਾਰੀ ਬਾਰਿਸ਼ ਕਾਰਨ ਦੇਹਰਾਦੂਨ-ਰਿਸ਼ੀਕੇਸ਼ ਪੁਲ ਦਾ ਵੱਡਾ ਹਿੱਸਾ ਢਹਿ ਗਿਆ। ਪੁਲ ਢਹਿਣ ਕਾਰਨ ਦਰਜਨਾਂ ਗੱਡੀਆਂ ਵਹਿ ਗਈਆਂ ਹਨ। ਉੱਥੇ ਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਾਲਦੇਵਤਾ ਲਿੰਕ ਰੋਡ ਕਈ ਮੀਟਰ ਤੱਕ ਨਦੀ ਵਿੱਚ ਸਮਾਂ ਗਈ ਹੈ।
ਦਰਅਸਲ, ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਵਿੱਚ 5 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨੈਨੀਤਾਲ, ਚੰਪਾਪਤ, ਊਧਮ ਸਿੰਘ ਨਗਰ ਆਦਿ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਉੱਤਰਾਖੰਡ ਵਿੱਚ ਸ਼ਹਿਰ ਦੀ ਬਾਹਰੀ ਸੀਮਾ ‘ਤੇ ਸਥਿਤ ਖਾਬਡਾਲ਼ਾ ਪਿੰਡ ਵਿੱਚ ਬੱਦਲ ਫਟਣ ਕਾਰਨ ਨਦੀਆਂ ਵਿੱਚ ਹੜ੍ਹ ਆ ਗਏ ਸਨ।
ਇਹ ਵੀ ਪੜ੍ਹੋ: ਵੱਡੀ ਖਬਰ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ
ਇਸ ਘਟਨਾ ਸਬੰਧੀ ਐੱਸਡੀਐੱਮ ਲਕਸ਼ਮੀ ਰਾਜ ਚੌਹਾਨ ਨੇ ਦੱਸਿਆ ਕਿ ਪਾਣੀ ਦੇ ਤੇਜ਼ ਬਹਾਅ ਕਾਰਨ ਰਾਣੀਪੋਖਰੀ ਜਾਖਨ ਨਦੀ ਦਾ ਪੁਲ ਵਿਚਾਲਿਓਂ ਟੁੱਟ ਗਿਆ। ਇਸ ਦੌਰਾਨ ਉਥੋਂ ਲੰਘ ਰਹੀਆਂ ਕੁਝ ਗੱਡੀਆਂ ਨੀਚੇ ਵਹਿ ਗਈਆਂ। ਮੌਕੇ ‘ਤੇ SDRF ਦੀ ਟੀਮ ਤੇ ਪੁਲਿਸ ਪ੍ਰਸਾਸ਼ਨ ਦੇ ਲੋਕ ਮੌਜੂਦ ਹਨ।