ਜੈਤੋ, ਬਠਿੰਡਾ ਰੋਡ ’ਤੇ ਮਜ਼ਦੂਰਾਂ ਵੱਲੋਂ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰਾਂ ਵੱਲੋਂ, ਸੀਵਰੇਜ ਮੈਨ ਹੋਲ ’ਚੋਂ ਗੈਸ (ਹਵਾ) ਬਾਹਰ ਕੱਢਣ ਵਾਲੀ ਪਾਈਪ ਪਾਈ ਜਾ ਰਹੀ ਸੀ।
ਜਦ ਇਹ ਪਾਈਪ ਉੱਪਰ ਵੱਲ ਖੜ੍ਹੀ ਕੀਤੀ ਗਈ। ਤਦ ਅਚਾਨਕ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਰਹੀ ਇਸ ਪਾਈਪ ਛੂਹ ਗਈ ਤੇ ਕਰੰਟ ਆ ਗਿਆ ਅਤੇ ਪਾਈਪ ਨੂੰ ਖੜ੍ਹਾ ਕਰ ਰਹੇ ਮਜ਼ਦੂਰਾਂ ਦੇ ਕਰੰਟ ਲੱਗ ਜਾਣ ਕਾਰਨ ਦੋ ਪ੍ਰਵਾਸੀ ਨੌਜਵਾਨ ਮਜ਼ਦੂਰ ਝੁੱਲਸੇ ਗਏ, ਜਿਨ੍ਹਾਂ ’ਚ ਇਕ ਨੌਜਵਾਨ ਬਬਲੂ ਕਰੀਬ (35) ਵਾਸੀ ਬਿਹਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ ਤੋਂ ਇਲਾਵਾ ਇਕ ਹੋਰ ਨੌਜਵਾਨ ਮਜ਼ਦੂਰ ਝੁਲਸਿਆ ਗਿਆ। ਇਨ੍ਹਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜਦੋਂ ਇਸ ਬਾਰੇ ਸੀਵਰੇਜ ਵਿਭਾਗ ਦੇ ਜੇ ਈ ਨਾਲ ਗੱਲ ਕੀਤੀ ਗਈ ਤਾਂ ਉਹ ਹਰ ਗੱਲ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ।