ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਲਗਾਤਾਰ ਬੰਬ ਧਮਾਕੇ ਹੋ ਰਹੇ ਹਨ । ਅਫਗਾਨਿਸਤਾਨ ਦੇ ਕਾਬੁਲ ਵਿੱਚ ਸੋਮਵਾਰ ਸਵੇਰੇ ਇੱਕ ਵਾਰ ਫਿਰ ਰਾਕੇਟ ਦਾਗੇ ਗਏ ਹਨ ।
ਕਾਬੁਲ ਹਵਾਈ ਅੱਡੇ ਦੇ ਨੇੜੇ ਸਵੇਰੇ ਕਰੀਬ 6.40 ਵਜੇ ਰਾਕੇਟ ਦਾ ਹਮਲਾ ਕੀਤਾ ਗਿਆ ਹੈ । ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਰਾਕੇਟਾਂ ਤੋਂ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਇਸ ਹਵਾਈ ਹਮਲੇ ਕਾਰਨ ਵੱਖ-ਵੱਖ ਥਾਵਾਂ ‘ਤੇ ਅੱਗ ਲੱਗ ਵੀ ਲੱਗ ਗਈ ਅਤੇ ਕਈ ਵਾਹਨ ਵੀ ਨੁਕਸਾਨੇ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਚਾਰ ਰਾਕੇਟ ਦਾਗੇ ਗਏ । ਸਥਾਨਕ ਮੀਡੀਆ ਦੇ ਅਨੁਸਾਰ ਕਾਬੁਲ ਏਅਰਪੋਰਟ ਦੇ ਨੇੜੇ ਯੂਨੀਵਰਸਿਟੀ ਦੇ ਪਾਸੇ ਤੋਂ ਇਹ ਰਾਕੇਟ ਦਾਗੇ ਗਏ । ਇਨ੍ਹਾਂ ਰਾਕੇਟਾਂ ਨੂੰ ਕਾਬੁਲ ਏਅਰ ਫੀਲਡ ਡਿਫੈਂਸ ਸਿਸਟਮ ਵੱਲੋਂ ਨਾਕਾਮ ਕਰ ਦਿੱਤਾ ਗਿਆ ਹੈ ।
ਇਸ ਤੋਂ ਪਹਿਲਾਂ ਐਤਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਅਮਰੀਕੀ ਹਵਾਈ ਹਮਲੇ ਵਿੱਚ ਉਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇਸਲਾਮਿਕ ਸਟੇਟ ਦੇ ਇੱਕ ਸਹਿਯੋਗੀ ਸੰਗਠਨ ਦੇ ਕਈ ਆਤਮਘਾਤੀ ਹਮਲਾਵਰ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਆਤਮਘਾਤੀ ਹਮਲਾਵਰ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਮਰੀਕੀ ਫੌਜ ਦੇ ਨਿਕਾਸੀ ਕਾਰਜ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਮੁੰਬਈ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਚਿਲਡਰਨ ਹੋਮ ‘ਚ 18 ਬੱਚੇ ਕੋਰੋਨਾ ਪਾਜ਼ਿਟਿਵ
ਦੱਸ ਦੇਈਏ ਕਿ ਇਹ ਰਾਕੇਟ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਕਾਰਵਾਈ ਕਰ ਰਿਹਾ ਹੈ, ਜਿਸ ਵਿੱਚ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਜ਼ਾਰਾਂ ਲੋਕਾਂ ਨੂੰ ਕੱਢਿਆ ਗਿਆ ਹੈ।