ਓਲੰਪਿਕ ਤੋਂ ਬਾਅਦ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਕ੍ਰਮ ਵਿੱਚ, ਸੁਮਿਤ ਅੰਤਿਲ ਨੇ ਸੋਮਵਾਰ ਨੂੰ ਜੈਵਲਿਨ ਥ੍ਰੋ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਭਾਰਤ ਦੇ ਲਈ ਇੱਕ ਹੋਰ ਗੋਲਡ ਮੈਡਲ ਜਿੱਤਿਆ ਹੈ।
ਸੁਮਿਤ ਅੰਤਿਲ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੀ ਹਰ ਵੱਡੀ ਹਸਤੀ ਵੱਲੋ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸੁਮਿਤ ਨੇ 68.55 ਮੀਟਰ ਜੈਵਲਿਨ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ ਅਤੇ ਇੱਕ ਹੋਰ ਗੋਲਡ ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ ਹੈ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਨੇਤਾਵਾਂ ਨੇ ਸੁਮਿਤ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਟਵੀਟ ਕੀਤਾ, “ਸਾਡੇ ਅਥਲੀਟ ਪੈਰਾਲੰਪਿਕਸ ਵਿੱਚ ਲਗਾਤਾਰ ਚਮਕ ਰਹੇ ਹਨ। ਪੈਰਾਲਿੰਪਿਕਸ ਵਿੱਚ ਸੁਮਿਤ ਅੰਤਿਲ ਦੇ ਰਿਕਾਰਡ ਤੋੜ ਪ੍ਰਦਰਸ਼ਨ ‘ਤੇ ਦੇਸ਼ ਨੂੰ ਮਾਣ ਹੈ। ਸੁਮਿਤ ਨੂੰ ਸੋਨ ਤਗਮਾ ਜਿੱਤਣ ਲਈ ਵਧਾਈ। ਭਵਿੱਖ ਲਈ ਸ਼ੁਭ ਕਾਮਨਾਵਾਂ।”
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੰਦਿਆਂ ਟਵੀਟ ਕਰ ਲਿਖਿਆ, “ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਲਈ ਬਹੁਤ ਵਧੀਆ ਦਿਨ, ਕਿਉਂਕਿ ਅਸੀਂ ਅੱਜ ਦੂਜਾ ਸੋਨ ਤਗਮਾ ਜਿੱਤਿਆ ਹੈ। ਸੁਮਿਤ ਅੰਤਿਲ ਨੇ ਨਾ ਸਿਰਫ ਗੋਲਡ ਜਿੱਤਿਆ ਬਲਕਿ ਜੈਵਲਿਨ ਥ੍ਰੋ ਐਫ 64 ਈਵੈਂਟ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਦਿਲੋਂ ਵਧਾਈਆਂ ਬੇਟਾ..ਸਾਨੂੰ ਸਭ ਨੂੰ ਤੁਹਾਡੇ ‘ਤੇ ਮਾਣ ਹੈ।”
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ, “ਇੱਕ ਸੁਨਹਿਰੀ ਅਤੇ ਨਾ ਭੁੱਲਣ ਵਾਲਾ ਦਿਨ … ਪਹਿਲੇ ਸਥਾਨ ਦਾ ਤਗਮਾ। ਸੁਮਿਤ ਅੰਤਿਲ ਪੈਰਾਲੰਪਿਕਸ ਵਿੱਚ ਤੁਹਾਡੀ ਇਸ ਅਸਾਧਾਰਣ ਪ੍ਰਾਪਤੀ ਨੇ ਵਿਸ਼ਵ ਭਰ ਵਿੱਚ ਤਿਰੰਗੇ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਹੈ। ਸੋਨ ਤਗਮੇ ਲਈ ਬਹੁਤ ਬਹੁਤ ਵਧਾਈਆਂ।”
ਇਹ ਵੀ ਪੜ੍ਹੋ : ਕਿਸਾਨਾਂ ਦੀ ਮਹਾਪੰਚਾਇਤ ‘ਚ ਤਿੰਨ ਵੱਡੇ ਫੈਸਲੇ, ਜੇ ਸਰਕਾਰ ਨੇ ਨਾ ਮੰਨੀਆਂ ਮੰਗਾਂ ਤਾਂ 7 ਸਤੰਬਰ ਤੋਂ ਹੋਵੇਗਾ ਅੰਦੋਲਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕੀਤਾ, “ਅੱਜ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਲਈ ‘ਸੁਨਹਿਰੀ ਦਿਨ’ ਹੈ। ਸੁਮਿਤ ਅੰਤਿਲ ਜੀ ਨੇ ਅੱਜ ਜੈਵਲਿਨ ਥ੍ਰੋ ਐਫ 64 ਈਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੋੜਿਆ ਹੈ। ਤੁਹਾਡੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ।”
ਇਹ ਵੀ ਦੇਖੋ : ਪੰਜਾਬੀ ਨੌਜਵਾਨ ਤੋਂ ਸੁਣੋ ਕਿਵੇਂ ਕਾਬੁਲ ‘ਚ ਰਾਤ ਭਰ ਹੁੰਦੀ ਸੀ ਤਾੜ-ਤਾੜ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ…