ਅਫਗਾਨਿਸਤਾਨ ‘ਚ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਤਾਲਿਬਾਨ ਦੇ ਸ਼ਾਸਨ ‘ਤੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਇੱਕ ਟਵੀਟ ਕੀਤਾ ਹੈ। ਦਰਅਸਲ ਅਮਰੁੱਲਾਹ ਨੇ ਅਮਰੀਕਾ ‘ਤੇ ਤੰਜ ਕਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕੀ ਫੌਜਾਂ ਦੇ ਜਾਣ ਨਾਲ ਅਫਗਾਨਿਸਤਾਨ ਕਿਤੇ ਨਹੀਂ ਜਾਵੇਗਾ।
ਸਾਬਕਾ ਉਪ ਰਾਸ਼ਟਰਪਤੀ ਨੇ ਟਵੀਟ ਕੀਤਾ, ”ਅਫਗਾਨਿਸਤਾਨ ਆਖਰੀ ਅਮਰੀਕੀ ਸੈਨਿਕ ਦੇ ਬੈਗ ‘ਚ ਪੈਕ ਹੋ ਕੇ ਨਹੀਂ ਚੱਲੇ ਗਿਆ। ਦੇਸ਼ ਇੱਥੇ ਹੀ ਹੈ। ਨਦੀਆਂ ਅਤੇ ਸੁੰਦਰ ਪਹਾੜ ਇੱਥੇ ਹੀ ਹਨ। ਲੋਕ ਤਾਲਿਬਾਨ ਦਾ ਸ਼ਾਸਨ ਨਹੀਂ ਚਾਹੁੰਦੇ, ਇਸ ਲਈ ਲੋਕ ਇਸ ਤੋਂ ਭੱਜਣਾ ਚਾਹੁੰਦੇ ਹਨ। ਜੇ ਕੋਈ ਸੁਪਰ ਪਾਵਰ ਮਿੰਨੀ ਪਾਵਰ ਬਣਨਾ ਚਾਹੁੰਦਾ ਹੈ, ਤਾਂ ਠੀਕ ਹੈ।”
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ : ਨਿਸ਼ਾਨੇਬਾਜ਼ ਸਿੰਘਰਾਜ ਨੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 8 ਵਾਂ ਮੈਡਲ
ਸਾਲੇਹ ਨੇ ਲੇਖਕ ਤਾਰੇਕ ਫਤਿਹ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਇਹ ਟਵੀਟ ਕੀਤਾ ਹੈ। ਤਾਰੇਕ ਫਤਿਹ ਨੇ ਸਾਲੇਹ ਦੀ ਇੰਟਰਵਿਊ ਦਾ ਇੱਕ ਹਿੱਸਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਇੱਕ ਨੇਤਾ ਹਨ। ਆਪਣੀ ਧਰਤੀ ਅਤੇ ਆਪਣੇ ਲੋਕਾਂ ਪ੍ਰਤੀ ਇਮਾਨਦਾਰ। ਇਹੀ ਕਾਰਨ ਹੈ ਕਿ ਅਮਰੁੱਲਾਹ ਸਾਲੇਹ ਇੱਕ ਨੇਤਾ ਵਜੋਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਕਾਇਮ ਰੱਖ ਰਹੇ ਹਨ।
ਇਹ ਵੀ ਦੇਖੋ : ਚੱਲਦੀ interview ਚ ਰੋ ਪਏ ਉੱਚਾ ਪਿੰਡ film ਦੇ ਕਲਾਕਾਰ… | Film Ucha Pind | Navdeep Kaler | Poonam Sood