ਚੰਡੀਗੜ੍ਹ : ਆਈਏਐਸ, ਕਮਿਸ਼ਨਰ, ਨਗਰ ਨਿਗਮ, ਚੰਡੀਗੜ੍ਹ ਅਨਿੰਦਿਤਾ ਮਿਤਰਾ ਨੇ ਅੱਜ ਅਦਾਇਗੀਸ਼ੁਦਾ ਪਾਰਕਿੰਗ ਠੇਕੇਦਾਰਾਂ ਨੂੰ ਟੈਂਡਰ ਦਸਤਾਵੇਜ਼ ਦੇ ਅਨੁਸਾਰ ਸਾਰੀਆਂ ਪਾਰਕਿੰਗ ਲਾਟਸ ਵਿੱਚ ਲਾਜ਼ਮੀ ਵਿਸ਼ੇਸ਼ਤਾਵਾਂ ਲਾਗੂ ਕਰਨ ਦੀ ਚੇਤਾਵਨੀ ਦਿੱਤੀ ਹੈ, ਜੇ ਅਜਿਹਾ ਨਾ ਕੀਤਾ ਗਿਆ ਤਾਂ ਤੁਰੰਤ ਜੁਰਮਾਨੇ ਦੀ ਵਿਵਸਥਾ ਕੀਤੀ ਜਾਏਗੀ। ਇਸ ਸਬੰਧੀ ਇੱਥੇ ਕਮਿਸ਼ਨਰ ਐਮਸੀਸੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਪੇਡ ਪਾਰਕਿੰਗ ਠੇਕੇਦਾਰਾਂ ਅਤੇ ਐਮਸੀਸੀ ਦੇ ਸਾਰੇ ਸਬੰਧਤ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹੇਠ ਲਿਖੇ ਉਪਾਵਾਂ ਨੂੰ ਤੁਰੰਤ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।
ਪਾਰਕਿੰਗ ਲਈ ਸਪੱਸ਼ਟ ਰੇਟ ਲਿਸਟਾਂ ਤੇ ਸਾਈਨ ਬੋਰਡ ਲਾਉਣ ਦੀ ਹਿਦਾਇਤ ਕੀਤੀ ਗਈ ਹੈ। ਗੰਭੀਰ ਉਲੰਘਣਾ ਕਰਨ ਵਾਲਿਆਂ ਦੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ ਲਈਆਂ ਜਾਣਗੀਆਂ ਅਤੇ ਉਨ੍ਹਾਂ ਵਿਰੁੱਧ ਪੁਲਿਸ ਅਤੇ ਸਬੰਧਤ ਐਮਸੀਸੀ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਕਾਰਵਾਈ ਕੀਤੀ ਜਾਏਗੀ। ਇਸ ਨੂੰ ਯਕੀਨੀ ਬਣਾਉਣ ਲਈ ਸਬੰਧਤ ਠੇਕੇਦਾਰਾਂ, ਏਰੀਆ ਪੁਲਿਸ ਅਤੇ ਸਬੰਧਤ ਐਮਸੀਸੀ ਅਧਿਕਾਰੀਆਂ ਦਾ ਇੱਕ ਵਟਸਐਪ ਸਮੂਹ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਹਦਾਇਤ ਵੀ ਕੀਤੀ ਗਈ ਕਿ ਐੱਲਈਡੀ ਸਕ੍ਰੀਨਾਂ ਦੀ ਡਿਸਪਲੇ ਸਹੀ ਢੰਗ ਨਾਲ ਚੱਲਦੀ ਹੋਣੀ ਚਾਹੀਦਾ ਹੈ। ਪਾਰਕਿੰਗ ਵਿੱਚ ਉਪਲਬਧ ਰੀਅਲ ਟਾਈਮ ਸਪੇਸ ਸਲੋਟਸ ਨੂੰ ਦਿਖਾਉਣ ਲਈ ਮੌਜੂਦਾ ਐਪ ਨੂੰ ਤੁਰੰਤ ਸਹੀ ਤੇ ਕਾਰਜਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਸਾਰੇ ਪਾਰਕਿੰਗ ਸਥਾਨਾਂ ਵਿੱਚ ਇੰਟਰਨੈਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ ਹਰੀਸ਼ ਰਾਵਤ ਵੱਲੋਂ ਸੂਬਾਈ ਕਾਂਗਰਸ ਪ੍ਰਧਾਨਾਂ ਦੀ ਤੁਲਨਾ ‘ਪੰਜ ਪਿਆਰਿਆਂ’ ਨਾਲ ਕਰਨ ਦੀ ਕੀਤੀ ਨਿਖੇਧੀ
ਪਾਰਕਿੰਗ ਸਥਾਨ ‘ਤੇ ਤਾਇਨਾਤ ਸੇਵਾਦਾਰਾਂ ਲਈ ਉੱਚ ਗੁਣਵੱਤਾ ਵਾਲੀ ਵਰਦੀ ਯਕੀਨੀ ਬਣਾਈ ਜਾਵੇ। ਦਾਖਲੇ ਤੇ ਬਾਹਰ ਜਾਣ ਵਾਲਿਆਂ ਦੀ ਰਿਕਾਰਡਿੰਗ ਨੂੰ ਪੁਖਤਾ ਕੀਤਾ ਦਾਵੇ। ਪਾਰਕਿੰਗ ਸਥਾਨਾਂ ਵਿੱਚ ਹਰ ਸੇਵਾ ਦਾ ਪਾਲਣ ਕਰਨ ਲਈ ਫੋਟੋਗ੍ਰਾਫਿਕ ਸਬੂਤ ਰੱਖੇ ਜਾਣਗੇ। ਜੇ ਕਿਸੇ ਨੇ ਗਲਤ ਢੰਗ ਨਾਲ ਵਾਹਨ ਪਾਰਕ ਕੀਤੇ ਹਨ ਤਾਂ : ਐਮਸੀਸੀ ਅਧਿਕਾਰੀ ਪੁਲਿਸ ਦੇ ਨਾਲ ਮਿਲ ਕੇ ਹਟਾਉਣ। ਰੋਜ਼ਾਨਾ ਨਿਰੀਖਣ ਰਿਪੋਰਟ ਜਿਸ ਵਿੱਚ ਕਾਰਜਸ਼ੀਲ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਜਾਣ। ਠੇਕੇਦਾਰਾਂ ਨੂੰ ਇਹ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਲਾਗੂ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਐਮਸੀਸੀ ਹਰੇਕ ਪਾਰਕਿੰਗ ਸਥਾਨ ਦੀ ਦੁਬਾਰਾ ਸਮੀਖਿਆ/ਜਾਂਚ ਕਰੇਗਾ।