ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ Eastern Economic Forum ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਰੂਸ ਦੋਸਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਦੋਸਤੀ ਸਮੇਂ ਦੀ ਪਰੀਖਿਆ ‘ਤੇ ਖਰੀ ਉੱਤਰੀ ਹੈ।
ਉਨ੍ਹਾਂ ਕਿਹਾ, ”ਮੈਂ ਪੂਰਬੀ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਬਹੁਤ ਖੁਸ਼ ਹਾਂ ਅਤੇ ਇਸ ਸਨਮਾਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ। ‘ਸੰਗਮ’ ਦਾ ਭਾਰਤੀ ਇਤਿਹਾਸ ਅਤੇ ਸਭਿਅਤਾ ਵਿੱਚ ਵਿਸ਼ੇਸ਼ ਅਰਥ ਹੈ। ਇਸਦਾ ਅਰਥ ਹੈ ਨਦੀਆਂ/ਲੋਕਾਂ/ਵਿਚਾਰਾਂ ਦਾ ਸੰਗਮ ਜਾਂ ਇਕੱਠੇ ਹੋਣਾ।” ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦੀ ਦੋਸਤੀ ਸਮੇਂ ਦੀ ਪਰੀਖਿਆ ‘ਤੇ ਖਰੀ ਉੱਤਰੀ ਹੈ। ਹਾਲ ਹੀ ਵਿੱਚ ਇਹ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਾਡੇ ਮਜ਼ਬੂਤ ਸਹਿਯੋਗ ਵਿੱਚ ਦੇਖਿਆ ਗਿਆ ਸੀ। ਇਸ ਵਿੱਚ ਵੈਕਸੀਨ ਦਾ ਖੇਤਰ ਵੀ ਸ਼ਾਮਿਲ ਹੈ। ਮਹਾਂਮਾਰੀ ਨੇ ਸਾਡੇ ਦੁਵੱਲੇ ਸਹਿਯੋਗ ਵਿੱਚ ਸਿਹਤ ਅਤੇ ਫਾਰਮਾ ਖੇਤਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।”
ਇਹ ਵੀ ਪੜ੍ਹੋ : ਟੋਕੀਓ ਪੈਰਾਲਿੰਪਿਕਸ : ਅਵਨੀ ਲੇਖਰਾ ਦਾ ਫਿਰ ਟਿਕਾਣੇ ਲੱਗਿਆ ਨਿਸ਼ਾਨਾ, ਦੂਜਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 12ਵਾਂ ਮੈਡਲ
ਇਸ ਦੌਰਾਨ ਉਨ੍ਹਾਂ ਨੇ 11 ਖੇਤਰਾਂ ਦੇ ਰਾਜਪਾਲਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ, “[ਮੈਂ ਰੂਸੀ ਦੂਰ ਪੂਰਬ ਦੇ 11 ਖੇਤਰਾਂ ਦੇ ਰਾਜਪਾਲਾਂ ਨੂੰ ਜਲਦ ਤੋਂ ਜਲਦ ਭਾਰਤ ਆਉਣ ਦਾ ਸੱਦਾ ਦੇਣਾ ਚਾਹਾਂਗਾ।” ਫੋਰਮ ਵਿਸ਼ਵ ਅਰਥ ਵਿਵਸਥਾ, ਖੇਤਰੀ ਏਕੀਕਰਨ, ਉਦਯੋਗਿਕ ਅਤੇ ਤਕਨੀਕੀ ਖੇਤਰਾਂ ਦੇ ਵਿਕਾਸ ਦੇ ਨਾਲ ਨਾਲ ਰੂਸ ਅਤੇ ਹੋਰ ਦੇਸ਼ਾਂ ਦੇ ਸਾਹਮਣੇ ਆਲਮੀ ਚੁਣੌਤੀਆਂ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਮੰਚ ਰਾਹੀਂ, ਰੂਸ ਅਤੇ ਏਸ਼ੀਆ ਪ੍ਰਸ਼ਾਂਤ ਦੇ ਦੇਸ਼ਾਂ ਦੇ ਵਿਚਕਾਰ ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਸੰਬੰਧਾਂ ਨੂੰ ਵਿਕਸਤ ਕਰਨ ਲਈ ਗੱਲਬਾਤ ਦਾ ਇੱਕ ਮਾਧਿਅਮ ਤਿਆਰ ਕੀਤਾ ਗਿਆ ਹੈ। ਇਸ ਫੋਰਮ ਦਾ ਮੁੱਖ ਦਫਤਰ ਵਲਾਦੀਵੋਸਤੋਕ ਵਿੱਚ ਸਥਿਤ ਹੈ ਅਤੇ ਹਰ ਸਾਲ ਰੂਸ ਦੇ ਇਸ ਸ਼ਹਿਰ ਵਿੱਚ ਮੀਟਿੰਗਾਂ ਹੁੰਦੀਆਂ ਹਨ। ਇਸਦੀ ਸਥਾਪਨਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਲ 2015 ਵਿੱਚ ਕੀਤੀ ਸੀ।
ਇਹ ਵੀ ਪੜ੍ਹੋ : Sidharth Shukla ਦੇ ਦੇਹਾਂਤ ਪਿੱਛੋਂ Shehnaz kaur Gill ਨਹੀਂ ਕਾਬੂ ਕਰ ਪਾਈ ਜਜ਼ਬਾਤਾਂ ਨੂੰ ..| Sidharth Shukla