ਪੁਲਿਸ ਵੱਲੋ ਸੜਕ ਨਿਯਮਾਂ ਦੀ ਉਲੰਘਣਾ ਕਰ ਰਹੀ ਇੱਕ ਕਰੋੜਾਂ ਦੀ ਕੀਮਤ ਵਾਲੀ ਲੈਂਬੋਰਗਿਨੀ ਐਵੇਂਟਾਡੋਰ ਕਾਰ ਨੂੰ ਜ਼ਬਤ ਕੀਤਾ ਗਿਆ ਹੈ। ਜਾਣਕਰੀ ਅਨੁਸਾਰ ਪੁਲਿਸ ਨੇ ਇਹ ਕਾਰਵਾਈ ਗਲਤ ਤਰੀਕੇ ਨਾਲ ਕਾਰ ਚਲਾਉਣ ਲਈ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਕੀਤੀ ਹੈ।
ਇੰਨਾ ਹੀ ਨਹੀਂ ਜਦੋ ਪੁਲਿਸ ਨੇ ਇਸ ਕਰੋੜਾਂ ਰੁਪਏ ਦੀ ਕੀਮਤ ਵਾਲੀ ਕਾਰ ਨੂੰ ਜ਼ਬਤ ਕੀਤਾ ਤਾਂ ਇਸ ਦੇ ਮਾਲਕ ਨੇ ਰੋਣਾ ਸ਼ੁਰੂ ਕਰ ਦਿੱਤਾ। ਮੀਡੀਆ ਰਿਪੋਰਟ ਦੇ ਅਨੁਸਾਰ, ਇਹ ਘਟਨਾ ਸਾਊਥ ਮਿਮਸ, ਹਰਟਫੋਰਡਸ਼ਾਇਰ, ਇੰਗਲੈਂਡ ਦੀ ਹੈ। ਜਿੱਥੇ ਇੱਕ ਆਦਮੀ ਸੋਮਵਾਰ ਨੂੰ ਇੱਕ ਸੁਪਰਕਾਰ ਲੈਂਬਰਗਿਨੀ ਐਵੇਂਟਾਡੋਰ ਵਿੱਚ ਸਵਾਰ ਹੋ ਕਿਤੇ ਜਾ ਰਿਹਾ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਕਾਰ ਨੂੰ ਬਹੁਤ ਗਲਤ ਤਰੀਕੇ ਨਾਲ ਚਲਾ ਰਿਹਾ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਨਿਯਮਾਂ ਦੀ ਪਾਲਣਾ ਨਾ ਕਰ ਰਹੀ ਲਗਜ਼ਰੀ ਕਾਰ ਨੂੰ ਦੋ ਵਾਰ ਅਲਾਰਮ ਚੇਤਾਵਨੀ ਦਿੱਤੀ। ਪਰ ਚਾਲਕ ਨੇ ਦੁਆਰਾ ਨਿਯਮਾਂ ਨੂੰ ਤੋੜਿਆ ਤਾ ਪੁਲਿਸ ਨੇ ਕਾਰ ਰੋਕ ਉਸ ਨੂੰ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ‘ਚ ਮਿਲੀ ਲਾਲ ਕਿਲ੍ਹੇ ਤੱਕ ਜਾਣ ਵਾਲੀ ਸੁਰੰਗ ! ਜਾਣੋ ਕਿੰਝ ਹੁੰਦੀ ਸੀ ਵਰਤੋਂ
ਇਸ ਲੈਂਬੋਰਗਿਨੀ ਐਵੇਂਟਾਡੋਰ ਦੀ ਕੀਮਤ ਲੱਗਭਗ 5 ਕਰੋੜ ਰੁਪਏ ਹੈ। ਇਹ ਕਾਰ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀ ਹੈ। ਰੋਡ ਪੁਲਿਸਿੰਗ ਯੂਨਿਟ ਨੇ ਕਿਹਾ ਕਿ ਡਰਾਈਵਰ ਨੂੰ ਪਹਿਲਾਂ ਹੀ ਦੋ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਸੀ। ਉਹ ਸੜਕ ‘ਤੇ ਹਾਦਸੇ ਦਾ ਕਾਰਨ ਬਣ ਸਕਦਾ ਸੀ, ਜਾਂਚ ਤੋਂ ਬਾਅਦ ਕਾਰ ਨੂੰ ਪੁਲਿਸ ਸੁਧਾਰ ਐਕਟ 2002 ਦੀ ਧਾਰਾ 60 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕਾਰ ਮਾਲਕ ਰੋਂਦਾ ਹੋਇਆ ਆਪਣੇ ਘਰ ਗਿਆ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰੇ ਐਮੀ ਵਿਰਕ, ਇਸ ਕੁੜੀ ਨੇ ਲਾਏ ਗੰਭੀਰ ਇਲਜ਼ਾਮ, ਗੁਰਦਾਸ ਮਾਨ ਵਾਂਗ ਧਾਰਮਿਕ ਭਾਵਨਾਵਾਂ… | Ammy Virk