ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਜਾਂ ਰਿਹਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋ ਅੱਜ ਸਰਕਾਰ ਦਾ ਐਲਾਨ ਕੀਤਾ ਜਾਵੇਗਾ।
ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਗਠਨ ਨੂੰ ਮੁੜ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਤਾਲਿਬਾਨ ਦਾ ਅਧਿਕਾਰਤ ਬਿਆਨ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ 2 ਤੋਂ 3 ਦਿਨਾਂ ਬਾਅਦ ਬਣੇਗੀ। ਸਰਕਾਰ ਵਿੱਚ ਸ਼ਾਮਿਲ ਲੋਕਾਂ ਦੇ ਨਾਵਾਂ ਦਾ ਵੀ ਉਸੇ ਸਮੇਂ ਖੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੁਜ਼ੱਫਰਨਗਰ ‘ਚ ਭਲਕੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ, ਸੁਰੱਖਿਆ ਲਈ ADG-IG ਕੀਤੇ ਗਏ ਤੈਨਾਤ
ਕਿਹਾ ਜਾਂ ਰਿਹਾ ਹੈ ਕਿ ਇਹ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣਾਈ ਜਾਵੇਗੀ। ਪਰ ਇਸ ਸਰਕਾਰ ਵਿੱਚ ਕਿੰਨ੍ਹਾਂ ਆਗੂਆਂ ਨੂੰ ਜਗ੍ਹਾ ਮਿਲੇਗੀ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ।
ਇਹ ਵੀ ਦੇਖੋ : ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ