ਕਹਿੰਦੇ ਨੇ ਸਮਾਜ ਸੇਵਾ ਦੇ ਕੰਮ ਕਿਸੇ ਟਾਵੇਂ ਟਾਂਵੇਂ ਇਨਸਾਨ ਦੇ ਹਿੱਸੇ ਹੀ ਆਉਂਦਾ ਹੈ। ਮਾਨਸਾ ਵਿੱਚ ਵੀ ਝੁੱਗੀ ਝੋਪੜੀ ਵਿੱਚ ਰਹਿੰਦੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਬੀੜਾ ਰਿਟਾਇਰ ਹੋਏ ਅਧਿਆਪਕਾਂ ਵੱਲੋ ਇੱਕ ਸਮਾਜ ਸੇਵੀ ਦੇ ਸਹਿਯੋਗ ਨਾਲ ਚੁੱਕਿਆ ਗਿਆ ਹੈ। ਇਨ੍ਹਾਂ ਵੱਲੋ ਇੱਕ ਸਕੂਲ਼ ਖੋਲਕੇ ਝੁੱਗੀ ਝੋਪੜੀਆ ਵਿੱਚ ਰਹਿਣ ਵਾਲੇ ਲੋਕਾਂ ਦੇ ਬੱਚੇ ਜੋ ਕਾਗਜ ਕਬਾੜ ਚੁੱਕਣ ਦਾ ਕੰਮ ਕਰਦੇ ਸਨ ਉਨ੍ਹਾਂ ਨੂੰ ਵਿੱਦਿਆ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ।
ਇਸ ਸਕੂਲ ਵਿੱਚ ਹੁਣ ਵਿਦਿਆਰਥੀਆਂ ਦੀ ਗਿਣਤੀ 100 ਤੋਂ ਵੱਧ ਹੋ ਗਈ ਹੈ। ਪੰਜਵੀ ਤੱਕ ਬਿਲਕੁੱਲ ਮੁਫ਼ਤ ਕਿਤਾਬਾਂ, ਕਾਪੀਆਂ, ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਪੰਜਵੀ ਕਲਾਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਵਾਇਆ ਜਾਂਦਾ ਹੈ।